ਇਟਲੀ 'ਚ ਨਾਈਟ ਕਲੱਬ ਬੰਦ ਅਤੇ ਜਨਤਕ ਤੌਰ 'ਤੇ ਮਾਸਕ ਦੇ ਆਦੇਸ਼ ਜਾਰੀ

Tuesday, Aug 18, 2020 - 10:24 PM (IST)

ਰੋਮ/ਇਟਲੀ (ਕੈਂਥ): ਇਟਲੀ ਵਿਚ ਪਿਛਲੇ ਦੋ ਹਫਤਿਆਂ ਤੋਂ ਵੱਧ ਰਹੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਹੋਇਆ ਇਟਲੀ ਸਰਕਾਰ ਵਲੋਂ ਨਵਾ ਫ਼ਰਮਾਨ ਲੋਕਾਂ ਦੇ ਹਿੱਤ ਵਿਚ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਟਲੀ ਨੇ ਤਿੰਨ ਹਫਤਿਆਂ ਲਈ ਨਾਈਟ ਕਲੱਬ ਬੰਦ ਕਰ ਦਿੱਤੇ ਅਤੇ ਜਨਤਕ ਤੌਰ 'ਤੇ ਮਾਸਕ ਪਹਿਨਣ ਦੇ ਆਦੇਸ਼ ਦਿੱਤੇ ਗਏ ਹਨ  

PunjabKesari

ਪੜ੍ਹੋ ਇਹ ਅਹਿਮ ਖਬਰ- ਹੁਵੇਈ 'ਤੇ ਟਰੰਪ ਦਾ ਵੱਡਾ ਫੈਸਲਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕੰਪਨੀ

ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੈਂਸਾ ਨੇ ਕਿਹਾ ਕਿ ਇਟਲੀ ਵਿਚ ਪਿਛਲੇ ਮਹੀਨਿਆਂ ਵਿਚ ਕੋਵਿਡ-19 ਕਰਕੇ ਹੋਈਆਂ ਮੌਤਾਂ ਦੀ ਕੁਰਬਾਨੀ ਨੂੰ ਅਜਾਇਆ ਨਹੀ ਜਾਣ ਦਿੱਤਾ ਜਾਵੇਗਾ। ਇਸ ਲਈ ਇਟਲੀ ਵਿਚ ਫਿਰ ਤੋ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਸਾਨੂੰ ਇਹ ਫੈਸਲਾ ਲੈਣਾ ਪਿਆ ਹੈ। ਅਸੀਂ ਨਹੀ ਚਾਹੁੰਦੇ ਕਿ ਇਟਲੀ ਵਿਚ ਦੁਬਾਰਾ ਤੋਂ ਮੌਤ ਦਾ ਤਾਂਡਵ ਦੇਖਿਆ ਜਾਵੇ। ਉਹਨਾਂ ਨੇ ਕਿਹਾ ਕਿ ਇਟਲੀ ਵਿਚ ਸਾਰੀਆਂ ਨਾਈਟ ਕਲੱਬਾਂ, ਪੱਬਾਂ ਅਤੇ ਜਿਆਦਾ ਲੋਕਾਂ ਦੇ ਇੱਕਠੇ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਫ਼ਰਮਾਨ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਇਟਲੀ ਵਿਚ 35 ਸਾਲ ਤੋਂ ਉਪਰ ਉਮਰ ਦੇ ਲੋਕ ਕੋਵਿਡ-19 ਨਾਲ ਸੰਕ੍ਰਮਿਤ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀ ਸਤੰਬਰ ਵਿਚ ਬੱਚਿਆਂ ਦੇ ਸਕੂਲ ਖੋਲ੍ਹਣਾ ਚਾਹੁੰਦੇ ਹਾਂ।


Vandana

Content Editor

Related News