ਇਟਲੀ 40 ਲੱਖ ਵਰਕਰ ਘਰਾਂ ਤੋਂ ਕੰਮ ਲਈ ਨਿਕਲਣਗੇ, ਭਲਕੇ ਖੁੱਲੇਗਾ ਲਾਕਡਾਊਨ ਵਾਲਾ ਤਾਲਾ

Sunday, May 03, 2020 - 08:48 PM (IST)

ਇਟਲੀ 40 ਲੱਖ ਵਰਕਰ ਘਰਾਂ ਤੋਂ ਕੰਮ ਲਈ ਨਿਕਲਣਗੇ, ਭਲਕੇ ਖੁੱਲੇਗਾ ਲਾਕਡਾਊਨ ਵਾਲਾ ਤਾਲਾ

ਮਿਲਾਨ (ਇਟਲੀ)(ਸਾਬੀ ਚੀਨੀਆ)- ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਲੱਗਾ ਲਾਕਡਾਊਨ 4 ਮਈ ਨੂੰ ਖੁੱਲ੍ਹਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਵਿਚ ਵੱਡਾ ਜਾਨੀ ਤੇ ਮਾਲੀ ਨੁਕਾਸਨ ਹੋਣ ਤੋ ਬਾਅਦ ਇਟਲੀ ਸਰਕਾਰ ਕਾਰੋਬਾਰੀ ਖਿੱਤਿਆਂ ਨੂੰ ਹੋਰ ਘਾਟੇ ਵੱਲ ਨਹੀਂ ਲਿਜਾ ਸਕਦੀ, ਜਿਸ ਲਈ ਕੁਝ ਜ਼ਰੂਰੀ ਸ਼ਰਤਾਂ ਨਾਲ ਲਾਕਡਾਊਨ ਦੂਸਰੇ ਪੜਾਅ ਵਿਚ ਖੋਲ੍ਹ ਦਿੱਤਾ ਗਿਆ ਹੈ।

ਸਰਕਾਰੀ ਅੰਕੜਿਆ ਮੁਤਾਬਿਕ ਪਹਿਲੇ ਦਿਨ 40 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਤੋ ਕੰਮਾਂ ਲਈ ਨਿਕਲਣਗੇ ਪਰ ਇਸ ਦੌਰਾਨ ਪ੍ਰਾਸ਼ਸਨ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ, ਜਿਸ ਤਹਿਤ ਇਕ ਦੂਜੇ ਤੋਂ ਦੂਰੀ ਰੱਖਣੀ, ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਪਾਉਣੇ ਲਾਜ਼ਮੀ ਹੋਣਗੇ। ਹਰ ਵਿਅਕਤੀ ਲਈ ਪੇਪਰ 'ਤੇ ਲਿਖਿਆ ਹਲਫੀਆ ਬਿਆਨ ਵੀ ਆਪਣੇ ਕੋਲ ਰੱਖਣਾ ਜ਼ਰੂਰੀ ਹੋਵੇਗਾ, ਜੋ ਪੁਲਸ ਵੱਲੋਂ ਰੋਕਣ 'ਤੇ ਇਹ ਦਰਸਾਵੇਗਾ ਕਿ ਉਹ ਕਿਸ ਮਕਸਦ ਲਈ ਘਰੋਂ ਬਾਹਰ ਜਾ ਰਿਹਾ ਹੈ। ਇਸ ਦੌਰਾਨ ਉਹ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਨਹੀਂ ਜਾ ਸਕਦੇ। ਕੰਮ ਤੋਂ ਇਲਾਵਾ ਆਪਣੇ ਮਾਂ-ਬਾਪ ਤੇ ਦਾਦਾ-ਦਾਦੀ ਨੂੰ ਹੀ ਮਿਲਣ ਜਾ ਸਕਦੇ ਹਨ। ਦੋ ਹਫਤਿਆ ਦਾ ਲਾਕਡਾਉਨ ਇਸ ਤਰੀਕੇ ਖੋਲ੍ਹਣ ਤੋਂ ਬਾਅਦ ਅਗਲਾ ਫੈਸਲਾ 18 ਤਰੀਕ ਤੱਕ ਹਾਲਾਤਾਂ ਨੂੰ ਵੇਖਦਿਆ ਲਿਆ ਜਾਵੇਗਾ। ਜੇ ਸਭ ਕੁਝ ਠੀਕ ਰਿਹਾ ਤਾਂ 18 ਮਈ ਤੋਂ ਬਾਅਦ ਕੱਪੜੇ ਵਾਲੇ ਸਟੋਰ ਵੀ ਖੋਲ੍ਹ ਦਿੱਤੇ ਜਾਣਗੇ ਅਤੇ 1 ਜੂਨ ਤੋਂ ਹਲਾਤ ਆਮ ਵਰਗੇ ਹੋ ਜਾਣਗੇ ਪਰ ਇਹ ਸਭ ਲਾਕਡਾਊਨ ਵਿਚ ਦਿੱਤੀ ਢਿੱਲ ਤੋਂ ਬਾਅਦ ਨਤੀਜਿਆ ਨੂੰ ਵੇਖਦੇ ਹੋਏ ਹੀ ਫੈਸਲੇ ਲੈਏ ਜਾਣਗੇ। ਇਸ ਮੌਕੇ ਇਟਲੀ ਵਿਚ 2 ਲੱਖ 10 ਹਜ਼ਾਰ ਤੋਂ ਉੱਪਰ ਕੋਰੋਨਾ ਮਰੀਜ਼ ਹਨ ਜਦ ਕਿ 29 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।


author

Baljit Singh

Content Editor

Related News