ਇਟਲੀ ''ਚ ਹਮਲਾਵਰ ਨੇ ''ਅੱਲਾਹ ਹੂ ਅਕਬਰ'' ਚਿਕਦੇ ਹੋਏ ਕੀਤਾ ਸੁਰੱਖਿਆ ਕਰਮੀ ''ਤੇ ਹਮਲਾ

09/19/2019 3:03:07 AM

ਮਿਲਾਨ - ਇਟਲੀ ਦੇ ਮਿਲਾਨ ਸਟੇਸ਼ਨ 'ਚ ਸੈਂਟ੍ਰਲ ਸਟੇਸ਼ਨ ਦੇ ਸਾਹਮਣੇ ਇਕ ਹਮਲਾਵਰ ਨੇ ਸਰੁੱਖਿਆ ਕਰਮੀ 'ਤੇ ਹਮਲਾ ਕਰ ਦਿੱਤਾ। ਨਿਊਯਾਰਕ ਪੋਸਟ ਮੁਤਾਬਕ ਹਮਲਾ ਕਰਨ ਤੋਂ ਬਾਅਦ ਹਮਲਾਵਰ ਚਿਕਿਆ, 'ਅੱਲਾਹ ਹੂ ਅਕਬਰ'। ਹਮਲਾਵਰ ਦੀ ਪਛਾਣ 23 ਸਾਲਾ ਮਹਾਮਦ ਫਤਿਹ ਦੇ ਰੂਪ 'ਚ ਕੀਤੀ ਗਈ ਹੈ। ਹਮਲਾ ਕਰਨ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਸ ਨੂੰ ਫੱੜ ਲਿਆ। ਦੂਜੇ ਪਾਸੇ ਜ਼ਖਮੀ ਸੁਰੱਖਿਆ ਕਰਮੀ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਸੁਰੱਖਿਆ ਬਲ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਹਮਲਾਵਰ ਦਾ ਸਬੰਧ ਅੱਤਵਾਦੀ ਨਾਲ ਹੈ ਕਿ ਨਹੀਂ। ਹਾਲਾਂਕਿ ਇਟਲੀ ਦੇ ਅਧਿਕਾਰੀ ਅਜੇ ਵੀ ਇਸ ਨੂੰ ਇਸਲਾਮਕ ਅੱਤਵਾਦ ਨਾਲ ਜੋੜ ਕੇ ਨਹੀਂ ਦੇਖ ਰਹੇ ਹਨ।

ਇਹ ਕੋਈ ਰਹੱਸ ਨਹੀਂ ਹੈ ਕਿ ਇਸਲਾਮੀ ਅੱਤਵਾਦ ਸਮੂਹ ਹੁਣ ਪੱਛਮੀ ਸਮਾਜਾਂ 'ਚ ਲੋਨ ਵੁਲਫ ਹਮਲਿਆਂ ਦਾ ਸਹਾਰਾ ਲੈ ਰਹੇ ਹਨ। ਇਹ ਲੋਨ ਵੁਲਫ ਇਸਲਾਮਕ ਅੱਤਵਾਦ ਦਾ ਡਰ ਕਾਇਮ ਕਰਨ ਲਈ ਨਵੇਂ ਆਈਡੀਆ 'ਤੇ ਕੰਮ ਕਰ ਰਿਹਾ ਹੈ ਅਤੇ ਅਕਸਰ ਨਵੇਂ ਤੌਰ-ਤਰੀਕੇ ਅਪਣਾ ਰਹੇ ਹਨ। ਪੱਛਮੀ ਦੇਸ਼ਾਂ 'ਚ ਲੋਨ ਵੁਲਫ ਦੇ ਹਮਲਿਆਂ 'ਚ ਭਾਰੀ ਵਾਧਾ ਹੋਇਆ ਹੈ। ਹਾਲ ਹੀ 'ਚ ਇਕ ਹਮਲਾਵਰ ਨੇ ਆਸਟ੍ਰੇਲੀਆ ਦੇ ਸਿਡਨੀ 'ਚ 2 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਉਥੇ ਵੀ ਹਮਲਾਵਰ ਨੂੰ ਅੱਲਾਹ ਹੂ ਅਕਬਰ ਚਿਕਦੇ ਸੁਣਿਆ ਗਿਆ ਸੀ। ਹਾਲਾਂਕਿ ਆਸਟ੍ਰੇਲੀਆਈ ਪੁਲਸ ਨੇ ਇਸ ਨੂੰ ਅੱਤਵਾਦੀ ਹਮਲਾ ਨਹੀਂ ਮੰਨਿਆ ਸੀ।


Khushdeep Jassi

Content Editor

Related News