ਇਟਲੀ ਬੈਠੇ ਸਿਆਸੀ ਜਮਾਤਾਂ ਦੇ ਆਗੂ ਕਰਨ ਲੱਗੇ ਜਿੱਤ ਦੇ ਦਾਅਵੇ
Tuesday, Mar 19, 2019 - 01:38 PM (IST)
ਮਿਲਾਨ,(ਸਾਬੀ ਚੀਨੀਆ)— ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਅਤੇ ਭਾਰਤੀ ਜਨਤਾ ਪਾਰਟੀ ਇਟਲੀ ਦੇ ਆਗੂਆਂ ਵਲੋਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵਿਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ 'ਚ ਦੋਵਾਂ ਰਾਜਨੀਤਕ ਪਾਰਟੀਆਂ ਦੇ ਇਟਲੀ ਭਰ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਸਭਾ ਦੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਆਗੂਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ 'ਚ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸਾਰੀਆਂ ਸੀਟਾਂ 'ਤੇ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਨਗੇ।
ਇਸ ਮੌਕੇ ਦੋਵਾਂ ਪਾਰਟੀਆਂ ਵਲੋਂ ਇਟਲੀ 'ਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਅਤੇ ਭਵਿੱਖਵਰਤੀ ਰਣਨੀਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ। ਮੀਟਿੰਗ ਦੌਰਾਨ ਅਕਾਲੀ ਦਲ ਇਟਲੀ ਦੇ ਪ੍ਰਧਾਨ ਸ. ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਸ. ਜਗਜੀਤ ਸਿੰਘ ਈਸ਼ਰਹੇਲ, ਸ. ਰਣਧੀਰ ਸਿੰਘ, ਹਰਪ੍ਰੀਤ ਸਿੰਘ, ਬੀ. ਜੇ. ਪੀ. ਇਟਲੀ ਦੇ ਪ੍ਰਧਾਨ ਸਤੀਸ਼ ਕੁਮਾਰ
ਜੋਸ਼ੀ, ਕਨਵੀਨਰ ਰਾਜ ਕੁਮਾਰ ਰਾਜੂ,ਅਨਿਲ ਕੁਮਾਰ ਲੋਧੀ, ਮਿਲਨ ਵਿਸ਼ਵਾਸ਼, ਟੋਨੀ ਦਾਸ, ਬਲਵੀਰ ਸੈਣੀ, ਗੁਰਮੁੱਖ ਸਿੰਘ, ਜੈ ਸੈਣੀ, ਵਿਵੇਕ ਸ਼ਰਮਾ, ਬਲਵੀਰ ਸੈਣੀ, ਜਸਪਾਲ ਸਿੰਘ, ਜਤਿੰਦਰਪਾਲ ਸਿੰਘ ਆਦਿ ਵਲੋਂ ਸੰਬੋਧਿਤ ਕੀਤਾ ਗਿਆ।