ਅਯੁੱਧਿਆ ''ਚ ਮੰਦਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ ''ਚ ਇਟਲੀ ਦਾ ਹਿੰਦੂ ਭਾਈਚਾਰਾ ਖੁਸ਼

Thursday, Aug 06, 2020 - 01:18 PM (IST)

ਅਯੁੱਧਿਆ ''ਚ ਮੰਦਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ ''ਚ ਇਟਲੀ ਦਾ ਹਿੰਦੂ ਭਾਈਚਾਰਾ ਖੁਸ਼

ਰੋਮ, (ਕੈਂਥ)- ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ 'ਚ ਇਟਲੀ ਵਿਚ ਵੱਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਆਪਣੇ ਘਰਾਂ ਵਿਚ ਦੀਪਮਾਲਾ ਕੀਤੀ ਗਈ ।

ਸ਼੍ਰੀ ਰਾਮ ਭਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਜ ਦਾ ਇਹ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਭਗਤਾਂ ਲਈ ਬਹੁਤ ਖਾਸ ਹੈ ਕਿਉਂਕਿ ਅਯੁੱਧਿਆ 'ਚ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਹੈ, ਜਿਸ 'ਤੇ ਰਾਮ ਭਗਤਾਂ  ਨੂੰ ਮਾਣ ਹੋ ਰਿਹਾ ਹੈ।ਇਸ ਮੌਕੇ ਹਿੰਦੂ ਧਰਮ ਨਾਲ ਸਬੰਧਤ ਇਟਲੀ ਦੇ ਮੰਦਰਾਂ ਵਿਚ ਦੀਵੇ ਜਗਾਏ ਗਏ। 
ਵਿਦੇਸ਼ਾਂ ਵਿਚ ਬੈਠੇ ਹਿੰਦੂ ਭਾਈਚਾਰੇ ਨੇ ਇਸ ਦੀ ਖੁਸ਼ੀ ਮਨਾਈ। 
 


author

Lalita Mam

Content Editor

Related News