ਦੁਨੀਆ ਦਾ ਪਹਿਲਾ ਸ਼ਹਿਰ ਜਿੱਥੇ ''ਹਰਡ ਇਮਿਊਨਿਟੀ'' ਨਾਲ ਖਤਮ ਹੋ ਰਿਹਾ ਹੈ ਕੋਰੋਨਾਵਾਇਰਸ

Wednesday, Jun 10, 2020 - 06:04 PM (IST)

ਰੋਮ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਹਰੇਕ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਟਲੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਨਾਲ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਤਬਾਹੀ ਹੋਈ। ਇਸ ਦੌਰਾਨ ਹੁਣ ਇਟਲੀ ਤੋਂ ਰਾਹਤ ਭਰੀ ਖਬਰ ਆ ਰਹੀ ਹੈ।ਖਬਰ ਮੁਤਾਬਕ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਦਾ ਬਰਗਾਮੋ ਸ਼ਹਿਰ ਹੁਣ ਹਰਡ ਇਮਿਊਨਿਟੀ (Herd immunity) ਦੇ ਕਰੀਬ ਪਹੁੰਚਦਾ ਦਿਸ ਰਿਹਾ ਹੈ।

PunjabKesari

ਬਰਗਾਮੋ ਵਿਚ 23 ਅਪ੍ਰੈਲ ਤੋਂ 3 ਜੂਨ ਦੇ ਵਿਚ 9965 ਲੋਕਾਂ ਦੇ ਬਲੱਡ ਟੈਸਟ ਕੀਤੇ ਗਏ ਸਨ। ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਨਤੀਜਿਆਂ ਵਿਚ ਦੇਖਿਆ ਗਿਆ ਕਿ 57 ਫੀਸਦੀ ਲੋਕਾਂ ਵਿਚ ਕੋਰੋਨਾ ਨਾਲ ਜੁੜੀ ਐਂਟੀਬੌਡੀ ਵਿਕਸਿਤ ਹੋ ਚੁੱਕੀ ਹੈ। ਇਸ ਬਾਰੇ ਵਿਚ ਦੁਨੀਆ ਦੇ ਕਈ ਮਾਹਰ ਅਜਿਹਾ ਸਮਝਦੇ ਹਨ ਕਿ ਕਰੀਬ 60 ਫੀਸਦੀ ਆਬਾਦੀ ਦੇ ਕੋਰੋਨਾ ਪੀੜਤ ਹੋਣ 'ਤੇ ਹਰਡ ਇਮਿਊਨਿਟੀ ਦੀ ਸਥਿਤੀ ਬਣ ਸਕਦੀ ਹੈ। ਇਸ ਕਾਰਨ ਕੋਰੋਨਾਵਾਇਰਸ ਦੀ ਚੈਨ ਟੁੱਟ ਜਾਵੇਗੀ ਅਤੇ ਨਵੇਂ ਲੋਕ ਨਾ ਦੇ ਬਰਾਬਰ ਪੀੜਤ ਹੋਣਗੇ। 

PunjabKesari

ਬਰਗਾਮੋ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਂਟੀਬੌਡੀ ਜਾਂਚ ਲਈ ਰੈਂਡਮ ਸੈਂਪਲ ਲਈ ਗਏ ਸਨ ਭਾਵੇਂਕਿ ਅਧਿਕਾਰੀਆਂ ਨੇ ਸੈਂਪਲਾਂ ਨੂੰ ਕਾਫੀ ਵਿਆਪਕ ਦੱਸਿਆ ਅਤੇ ਨਤੀਜੇ ਨੂੰ ਇਕ ਭਰੋਸੇ ਵਾਲਾ ਸੰਕੇਤ ਕਿਹਾ। ਭਾਵੇਂਕਿ ਅਧਿਕਾਰਤ ਤੌਰ 'ਤੇ ਇਹ ਸਾਫ ਨਹੀਂ ਹੈ ਕਿ ਕੋਰੋਨਾ ਦੀ ਐਂਟੀਬੌਡੀ ਵਾਲੇ ਲੋਕ ਕਿੰਨੇ ਸਮੇਂ ਲਈ ਵਾਇਰਸ ਨਾਲ ਇਮਿਊਨ ਹੁੰਦੇ ਹਨ। ਇਸ ਸਬੰਧੀ ਅਧਿਐਨ ਜਾਰੀ ਹੈ ਅਤੇ ਜਲਦੀ ਹੀ ਕੁਝ ਜਾਣਕਾਰੀ ਸਾਹਮਣੇ ਆ ਸਕਦੀ  ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਵਿਡ-19 ਪੀੜਤ ਗਰਭਵਤੀ ਬੀਬੀਆਂ 'ਤੇ ਅਧਿਐਨ, ਹੋਇਆ ਇਹ ਖੁਲਾਸਾ

ਜ਼ਿਕਰਯੋਗ ਹੈ ਕਿ ਬਰਗਾਮੋ ਸ਼ਹਿਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਫਰਵਰੀ ਵਿਚ ਸਾਹਮਣੇ ਆਇਆ ਸੀ। ਇਸ ਦੇ ਬਾਅਦ ਸ਼ਹਿਰ ਵਿਚ ਸਖਤ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਇਟਲੀ ਵਿਚ ਬੀਤੇ ਹਫਤੇ ਹੀ ਤਾਲਾਬੰਦੀ ਵਿਚ ਕਾਫੀ ਹੱਦ ਤੱਕ ਛੋਟ ਦਿੱਤੀ ਜਾ ਚੁੱਕੀ ਹੈ। 6 ਕਰੋੜ ਦੀ ਆਬਾਦੀ ਵਾਲੇ ਇਟਲੀ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 34 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰਤ ਤੌਰ 'ਤੇ 2.35 ਲੱਖ ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। 


Vandana

Content Editor

Related News