ਇਟਲੀ ਦੀਆਂ ਖੇਡ ਕਲੱਬਾਂ ਵੱਲੋਂ ਕਬੱਡੀ ਖਿਡਾਰੀ ਹਰਪ੍ਰੀਤ ਬੱਗਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

Friday, Mar 12, 2021 - 01:31 PM (IST)

ਇਟਲੀ ਦੀਆਂ ਖੇਡ ਕਲੱਬਾਂ ਵੱਲੋਂ ਕਬੱਡੀ ਖਿਡਾਰੀ ਹਰਪ੍ਰੀਤ ਬੱਗਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਮਿਲਾਨ/ਇਟਲੀ (ਸਾਬੀ ਚੀਨੀਆ): ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ (ਬੱਗਾ ਧਨੌਲਾ) ਦੀ ਅਚਾਨਕ ਹੋਈ ਮੌਤ 'ਤੇ ਇਟਲੀ ਦੀਆਂ ਵੱਖ-ਵੱਖ ਖੇਡ ਕਲੱਬਾਂ ਅਤੇ ਖੇਡ ਪ੍ਰਮੋਟਰਾਂ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬੱਗਾ ਧਨੌਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਇਟਲੀ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਸੁਖਚੈਨ ਸਿੰਘ ਮਾਨ ਆਖਿਆ ਕਿ ਬੱਗੇ ਨੇ ਛੋਟੀ ਉਮਰੇ ਵੱਡੀਆ ਮੱਲ੍ਹਾਂ ਮਾਰੀਆਂ, ਉਨਾਂ ਦੇ ਅਚਾਨਕ ਅਕਾਲ ਚਲਾਣੇ ਨੇ ਕਬੱਡੀ ਜਗਤ ਨੂੰ ਕਦੇ ਨਾ ਪੂਰਾ ਹੋਣਾ ਵਾਲਾ ਘਾਟਾ ਪਇਆ ਹੈ। 

PunjabKesari

ਇਸ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸਵਿਟਜਰਲੈਂਡ, ਪ੍ਰਭਜੋਤ ਸਿੰਘ ਇਟਲੀ, ਦਿਲਬਾਗ ਸਿੰਘ ਚਾਨਾ, ਹਰਕੀਤ ਸਿੰਘ ਚਾਹਲ, ਹਰਪ੍ਰੀਤ ਸਿੰਘ ਜੀਰ੍ਹਾ, ਸੋਢੀ ਮਕੌੜਾ, ਨੌਨਿਹਾਲ ਸਿੰਘ, ਸ਼ਹੀਦ ਊਧਮ ਸਿੰਘ ਕਲਚਰ ਕਲੱਬ ਰੋਮ, ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਲਵੀਨੀਉ, ਸ੍ਰੀ ਮੁਲਖ ਰਾਜ, ਸ਼ਹੀਦ ਭਗਤ ਸਪੋਰਟਸ ਕਲੱਬ ਅਰੇਸੋ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਰਾਜੂ ਰਾਮੂਵਾਲੀਆ, ਪ੍ਰਸਿੱਧ ਕੁਮੈਂਟਟਰ ਬੱਬੂ ਜਲੰਧਰੀ, ਨਰਿੰਦਰਪਾਲ ਸਿੰਘ ਤਾਜਪੁਰੀ ਆਦਿ ਦੇ ਨਾਂ ਜ਼ਿਕਰਯੋਗ ਹਨ।


author

Vandana

Content Editor

Related News