ਇਟਲੀ : ਕੋਵਿਡ-19 ਦੀ ਜੰਗ ‘ਚ ਮੋਹਰੀ ਹੈਲਥ ਵਰਕਰਾਂ ਨੂੰ ਸਮਰਪਿਤ 2 ਯੂਰੋ ਦਾ ਸਿੱਕਾ ਜਾਰੀ

Monday, Jan 25, 2021 - 06:01 PM (IST)

ਇਟਲੀ : ਕੋਵਿਡ-19 ਦੀ ਜੰਗ ‘ਚ ਮੋਹਰੀ ਹੈਲਥ ਵਰਕਰਾਂ ਨੂੰ ਸਮਰਪਿਤ 2 ਯੂਰੋ ਦਾ ਸਿੱਕਾ ਜਾਰੀ

ਰੋਮ (ਕੈਂਥ): ਇਟਲੀ ਸਰਕਾਰ ਨੇ ਡਾਕਟਰਾਂ, ਨਰਸਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਇਕ ਨਵਾਂ 2 ਯੂਰੋ ਦਾ ਸਿੱਕਾ ਸਮਰਪਿਤ ਕੀਤਾ ਹੈ ਜਿਨ੍ਹਾਂ ਨੇ ਕੋਵਿਡ-19 ਐਮਰਜੈਂਸੀ ਦੌਰਾਨ ਫਰੰਟਲਾਈਨ 'ਤੇ ਸੇਵਾ ਨਿਭਾਈ ਹੈ ਤੇ ਹੁਣ ਵੀ ਨਿਭਾਅ ਰਹੇ ਹਨ। ਇਸ 2 ਯੂਰੋ ਦੇ ਸਿੱਕੇ ਦੇ ਉੱਪਰ ਲਿਖੇ ਸ਼ਬਦ "ਗਰਾਸੀਏ" (ਧੰਨਵਾਦ) ਦੇ ਨਾਲ ਬਚਾਅ ਕਰਨ ਵਾਲੇ ਮੂੰਹ ਤੇ ਮਾਸਕ ਲਗਾ ਕੇ ਵਰਦੀ ਵਿਚ ਦੋ ਫਰੰਟਲਾਈਨ ਵਰਕਰ ਦਿੱਖਣਗੇ ਅਤੇ ਦੋਨਾਂ ਚਿੱਤਰਾਂ ਦੇ ਖੱਬੇ ਪਾਸੇ ਲਾਲ ਕਰਾਸ ਦਾ ਨਿਸ਼ਾਨ ਹੋਵੇਗਾ। ਖੱਬੇ ਪਾਸੇ ਪਿਆਰ ਦਾ ਪ੍ਰਤੀਕ ਦਿਲ ਦਾ ਨਿਸ਼ਾਨ ਵੀ ਹੋਵੇਗਾ।

ਇਸ 2 ਯੂਰੋ ਦੇ ਸਿੱਕੇ ਦੀ ਡਿਜ਼ਾਈਨਰ ਕਲਾਉਦੀਆ ਮੋਮੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਟਲੀ ਦੇ ਮੰਤਰਾਲੇ ਨੇ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਨ ਲਈ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਸਾਡੀ ਸਿਹਤ ਅਤੇ ਸਾਡੇ ਲਈ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਹਨ। ਇਸੇ ਕਰਕੇ ਇਹ ਸਿੱਕਾ ਬਹੁਤ ਪਿਆਰਾ ਹੈ ਅਤੇ ਮੇਰੇ ਲਈ ਇਨ੍ਹਾਂ ਫਰੰਟਲਾਈਨ ਕਰਮਚਾਰੀਆਂ ਦਾ ਧੰਨਵਾਦ ਕਰਨਾ ਬਹੁਤ ਹੀ ਮਹੱਤਵਪੂਰਣ ਸੀ। ਇਹ 2 ਯੂਰੋ ਦੇ ਤਿੰਨ ਮਿਲੀਅਨ ਯਾਦਗਾਰੀ ਸਿੱਕੇ ਮਈ ਜਾਂ ਜੂਨ ਵਿਚ ਪ੍ਰਚਲਿਤ ਹੋਣ ਵਾਲੇ ਹਨ।

ਪੜ੍ਹੋ ਇਹ ਅਹਿਮ ਖਬਰ- LAC 'ਤੇ ਫਿਰ ਝੜਪ, ਚੀਨ ਦੇ 20 ਸੈਨਿਕ ਜ਼ਖਮੀ, ਸਿੱਕਮ 'ਚ ਭਾਰਤੀ ਸੈਨਿਕਾਂ ਨੇ ਖਦੇੜਿਆ

ਜ਼ਿਕਰਯੋਗ ਹੈ ਕਿ ਇਟਲੀ ਦੀ ਕੋਵਿਡ-19 ਵਿਰੁੱਧ ਚੱਲ ਰਹੀ ਜੰਗ ਵਿੱਚ ਹੁਣ ਤੱਕ 200 ਤੋਂ ਉੱਪਰ ਡਾਕਟਰ ਤੇ ਨਰਸਾਂ ਆਪਣੀ ਸ਼ਹਾਦਤ ਦੇ ਚੁੱਕੇ ਹਨ ਤੇ ਇਟਾਲੀਅਨ ਲੋਕਾਂ ਨੇ ਇਹਨਾਂ ਡਾਕਟਰਾਂ ਨੂੰ 'ਸੁਪਰ ਮੈਨ' ਦੇ ਖਿਤਾਬ ਨਾਲ ਨਿਵਾਜਿਆ ਹੈ ਜਿਹੜੇ ਕਿ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਕੋਵਿਡ-19 ਨਾਲ ਜੰਗ ਲਈ ਲੜ ਰਹੇ ਹਨ ਤਾਂ ਜੋ ਇਟਲੀ ਦੇ ਬਾਸ਼ਿੰਦਿਆਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾਂ ਸਕੇ ।ਇਟਲੀ ਦੇ ਡਾਕਟਰਾਂ ਦੀ ਬਦੌਲਤ ਹੀ ਹੁਣ ਤੱਕ 18 ਲੱਖ ਤੋਂ ਉਪੱਰ ਇਟਲੀ ਵਾਸੀ ਕੋਵਿਡ-19 ਦੀ ਜੰਗ ਜਿੱਤ ਚੁੱਕੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News