''ਇਟਲੀ ਫਸਟ'' ਕਹਿ ਕੇ ਅਣਗੋਲੇ ਕੀਤੇ ਜਾ ਰਹੇ ਨੇ ਪ੍ਰਵਾਸੀ ਭਾਰਤੀ

Saturday, May 25, 2019 - 09:01 AM (IST)

''ਇਟਲੀ ਫਸਟ'' ਕਹਿ ਕੇ ਅਣਗੋਲੇ ਕੀਤੇ ਜਾ ਰਹੇ ਨੇ ਪ੍ਰਵਾਸੀ ਭਾਰਤੀ

ਰੋਮ— ਡੋਨਾਲਡ ਟਰੰਪ ਦੀ ਤਰਜ 'ਤੇ ਇਟਲੀ 'ਚ ਵੀ 'ਇਟਲੀ ਫਸਟ' ਦਾ ਹੌਕਾ ਦੇ ਰਹੇ ਦਲ ਭਾਵੇਂ ਹੀ ਵੋਟਾਂ 'ਚ ਸਥਾਨਕ ਲੋਕਾਂ ਨੂੰ ਆਪਣੇ ਪੱਖ 'ਚ ਕਰਨ ਲਈ ਭਾਸ਼ਣ ਦੇ ਰਹੇ ਹੋਣ ਪਰ ਉੱਥੋਂ ਦਾ ਕੰਮਕਾਜ ਪ੍ਰਵਾਸੀ ਲੋਕਾਂ ਦੀ ਮਿਹਨਤ ਬਿਨਾਂ ਸਿਰੇ ਚੜ੍ਹਨ ਵਾਲਾ ਨਹੀਂ। ਇਟਲੀ ਦੇ ਉਪ ਪ੍ਰਧਾਨ ਮੰਤਰੀ ਮੈਟੋ ਸਲਵਾਨੀ ਨੇ ਬੀਤੇ ਦਿਨੀਂ ਕਿਹਾ ਕਿ ਉਹ 'ਇਟਲੀ ਫਸਟ' ਨੂੰ ਮਹੱਤਵ ਦਿੰਦੇ ਹਨ ਤੇ ਉਨ੍ਹਾਂ ਇਹ ਵਾਅਦਾ ਕੀਤਾ ਕਿ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਆਉਣ 'ਤੇ ਵੀ ਰੋਕ ਲਗਾਉਣਗੇ।


ਹਾਲਾਂਕਿ ਇਟਲੀ 'ਚ ਭਾਰਤੀ ਭਾਈਚਾਰਾ ਸੰਗਠਨ ਮੁਤਾਬਕ, ਇਹ ਸੱਚਾਈ ਤੋਂ ਪਰ੍ਹੇ ਜਾਪਦਾ ਹੈ ਕਿਉਂਕਿ ਇਟਲੀ 'ਚ ਇਸ ਵਕਤ ਬਹੁਤ ਘੱਟ ਮਜ਼ਦੂਰੀ 'ਚ ਪ੍ਰਵਾਸੀ ਹੀ ਖੇਤੀ ਦਾ ਕੰਮ ਸੰਭਾਲ ਰਹੇ ਹਨ।
ਇਕ ਰਿਪੋਰਟ ਮੁਤਾਬਕ, ਇਟਲੀ 'ਚ 30,000 ਭਾਰਤੀ ਰਹਿੰਦੇ ਹਨ, ਜਿਨ੍ਹਾਂ 'ਚੋਂ ਵਧੇਰੇ ਪੰਜਾਬ ਤੋਂ ਹਨ। ਇਹ ਲੋਕ ਪੋਨਟਾਈਨ ਮਾਰਸ਼ਸ ਇਲਾਕੇ 'ਚ ਰਹਿੰਦੇ ਹਨ, ਜਿੱਥੇ ਕਾਫੀ ਖੇਤੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਕੋਲ ਕਾਨੂੰਨੀ ਕਾਗਜ਼ ਵੀ ਨਹੀਂ ਹਨ। ਬਹੁਤ ਸਾਰੇ ਭਾਰਤੀ ਸਾਈਕਲਾਂ 'ਤੇ ਲੰਬਾ ਸਫਰ ਤੈਅ ਕਰਕੇ ਕੰਮਾਂ 'ਤੇ ਜਾਂਦੇ ਹਨ ਅਤੇ 13-13 ਘੰਟੇ ਕੰਮ ਕਰਕੇ ਇਕ ਘੰਟੇ ਦੇ ਹਿਸਾਬ ਨਾਲ 3.30 ਤੋਂ 5.50 ਯੂਰੋ ਤਨਖਾਹ ਲੈਂਦੇ ਹਨ। ਕਈਆਂ ਨੂੰ ਤਾਂ ਇਸ ਤੋਂ ਵੀ ਕਾਫੀ ਘੱਟ ਤਨਖਾਹ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਵੀ ਔਖਾ ਹੈ।


Related News