ਇਟਲੀ ਨੇ ਰਚਿਆ ਇਤਿਹਾਸ, ਜਲਵਾਯੂ ਤਬਦੀਲੀ ਨੂੰ ਸਕੂਲੀ ਸਿਲੇਬਸ ''ਚ ਕੀਤਾ ਸ਼ਾਮਲ

Thursday, Nov 07, 2019 - 04:40 PM (IST)

ਇਟਲੀ ਨੇ ਰਚਿਆ ਇਤਿਹਾਸ, ਜਲਵਾਯੂ ਤਬਦੀਲੀ ਨੂੰ ਸਕੂਲੀ ਸਿਲੇਬਸ ''ਚ ਕੀਤਾ ਸ਼ਾਮਲ

ਇਟਲੀ—ਇਟਲੀ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਬਣ ਗਿਆ ਹੈ, ਜਿਸ ਨੇ ਸਕੂਲੀ ਸਿਲੇਬਸ 'ਚ 'ਜਲਵਾਯੂ ਤਬਦੀਲੀ' ਦਾ ਵਿਸ਼ਾ ਜੋੜਿਆ ਹੈ। ਸਿੱਖਿਆ ਮੰਤਰੀ ਲੋਰੇਂਜੋ ਫਿਓਰੋਮੋਂਟੀ ਨੇ ਐਲਾਨ ਕੀਤਾ ਹੈ ਕਿ ਅਗਲੇ ਸਿੱਖਿਆ ਸੈਸ਼ਨ ਤੋਂ ਹਫਤੇ 'ਚ ਘੱਟ ਤੋਂ ਘੱਟ ਇੱਕ ਘੰਟਾ ਜਰੂਰ ਇਸ ਮੁੱਦੇ 'ਤੇ ਗੱਲਬਾਤ ਕੀਤੀ ਜਾਵੇਗੀ। ਅਗਲਾ ਸਿੱਖਿਆ ਸੈਸ਼ਨ ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਥਿਰਤਾ ਅਤੇ ਜਲਵਾਯੂ ਨੂੰ ਸਿੱਖਿਆ ਮਾਡਲ ਦਾ ਕੇਂਦਰ ਬਣਾਉਣ ਲਈ ਪੂਰੇ ਮੰਤਰਾਲੇ ਨੂੰ ਵੀ ਬਦਲਿਆ ਜਾ ਰਿਹਾ ਹੈ ਪਰ ਅਸੀਂ ਰਵਾਇਤੀ ਵਿਸ਼ੇ ਜਿਵੇਂ ਭੂਗੋਲ, ਗਣਿਤ ਅਤੇ ਭੌਤਿਕੀ ਦੀ ਪੜ੍ਹਾਈ ਨੂੰ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਾਂਗੇ।

ਸਿੱਖਿਆ ਮੰਤਰੀ ਨੇ ਕਿਹਾ ,'' ਮੈਂ ਇਟਲੀ ਦੀ ਸਕੂਲੀ ਸਿੱਖਿਆ ਪ੍ਰਣਾਲੀ ਅਤੇ ਸਮਾਜ 'ਚ ਸਿੱਖੀਆ ਗਈਆਂ ਚੀਜ਼ਾਂ ਦੇ ਮੂਲ 'ਚ ਰੱਖਣ ਵਾਲੀ ਵਿਵਸਥਾ ਸਭ ਤੋਂ ਪਹਿਲਾਂ ਲਾਗੂ ਕਰਨਾ ਚਾਹੁੰਦਾ ਹਾਂ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤ੍ਰਾਸਦੀ ਨੂੰ ਸਮਝ ਸਕਣ। ਹਾਲਾਂਕਿ ਅਰਥ ਵਿਵਸਥਾ ਦੇ ਪ੍ਰੋਫੈਸਰ ਰਹੇ ਇਟਲੀ ਦੇ 42 ਸਾਲਾ ਸਿੱਖਿਆ ਮੰਤਰੀ ਲੋਰੇਂਜੋ ਹਾਲਾਕਿ ਇਸ ਫੈਸਲੇ ਤੋਂ ਬਾਅਦ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਆ ਗਏ ਹਨ।

ਦੱਸਣਯੋਗ ਹੈ ਕਿ ਡੇਢ ਮਹੀਨਾ ਪਹਿਲਾਂ ਸਤੰਬਰ 'ਚ ਉਨ੍ਹਾਂ ਨੇ ਖੁਦ ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਜਲਵਾਯੂ ਤਬਦੀਲੀ ਖਿਲਾਫ ਕਦਮ ਨਾ ਚੁੱਕਣ ਦਾ ਵਿਰੋਧ ਪ੍ਰਦਰਸ਼ਨ 'ਚ ਭਾਗ ਲੈਣ ਲਈ ਕਿਹਾ ਸੀ। ਵਿਦਿਆਰਥੀਆਂ ਨੂੰ ਪ੍ਰਦਰਸ਼ਨ 'ਚ ਭਾਗ ਲੈਣ ਲਈ ਉਤਸ਼ਾਹਿਤ ਕਰਨ 'ਤੇ ਦੇਸ਼ ਭਰ 'ਚ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।


author

Iqbalkaur

Content Editor

Related News