ਇਟਲੀ 'ਚ ਗੁਰੂ ਰਵਿਦਾਸ ਟੈਂਪਲ 'ਚ ਲੱਗੀ ਭਿਆਨਕ ਅੱਗ, ਅੰਮ੍ਰਿਤ ਬਾਣੀ ਦੇ ਸਰੂਪ ਹੋਏ ਅਗਨ ਭੇਟ
Friday, Sep 06, 2024 - 01:25 PM (IST)
ਮਿਲਾਨ/ਇਟਲੀ (ਸਾਬੀ ਚੀਨੀਆ/ਦਲਵੀਰ ਕੈਂਥ)- ਇਟਲੀ ਦੇ ਤਸਕਾਨਾ ਸੂਬੇ ਵਿੱਚ ਪੈਂਦੇ ਸ਼ਹਿਰ ਮੌਨਤੇਵਾਰਕੀ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨ ਭੇਂਟ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਦੱਸਿਆ ਕਿ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ ਜੋ ਬਾਅਦ ਵਿੱਚ ਭਿਆਨਕ ਭਾਂਬੜ ਦਾ ਰੂਪ ਧਾਰਨ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੱਗ ਗਈ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਬਜਾਏ ਕਮਲਾ ਹੈਰਿਸ ਦੀ ਜਿੱਤ ਅਮਰੀਕਾ ਲਈ ਬਿਹਤਰ : ਗੋਲਡਮੈਨ ਸਾਕਸ
ਸਥਾਨਿਕ ਲੋਕਾਂ ਵਿੱਚ ਮੱਚੀ ਭੱਜ ਦੌੜ ਤੋਂ ਬਾਅਦ ਅੱਗ ਬੁਝਾਊ ਮਹਿਕਮੇ ਦੀਆਂ ਟੀਮਾਂ ਨੇ ਜੱਦ ਤੱਕ ਅੱਗ 'ਤੇ ਕਾਬੂ ਪਾਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅੱਗ ਦੀ ਲਪੇਟ ਵਿੱਚ ਆਉਣ ਨਾਲ ਸਾਰੀ ਇਮਾਰਤ ਨੁਕਸਾਨੀ ਗਈ ਤੇ ਅੰਮ੍ਰਿਤ ਬਾਣੀ ਦੇ ਸਰੂਪ ਤੇ ਹੋਰ ਸਾਰੀ ਸਮੱਗਰੀ ਅਗਨ ਭੇਟ ਹੋ ਗਈ। ਇਸ ਘਟਨਾ ਤੋਂ ਸੰਗਤ ਵਿੱਚ ਕਾਫੀ ਨਿਰਾਸ਼ਾ ਹੈ। ਤੁਕਸਾਨਾ ਸੂਬੇ ਦੀਆਂ ਸੰਗਤਾਂ ਨੇ ਕੁਝ ਸਾਲ ਪਹਿਲਾਂ ਗੁਰੂ ਰਵਿਦਾਸ ਜੀ ਦੇ ਨਾਂ ਹੇਠ ਇਸ ਟੈਂਪਲ ਉਸਾਰੀ ਕੀਤੀ ਸੀ। ਪ੍ਰਬੰਧਕਾਂ ਨੇ ਸਮੁੱਚੀ ਸੰਗਤ ਨੂੰ ਸਰਭ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਜੋ ਕੁਝ ਵੀ ਹੋਇਆ ਇਹ ਅਚਾਨਕ ਇੱਕ ਘਟਨਾ ਕਰਕੇ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਤੋ ਬੱਚੋ। ਸਭ ਸੰਗਤ ਨੂੰ ਇਹ ਅਪੀਲ ਹੈ ਇਹ ਘਟਨਾ ਇੱਕ ਹਾਦਸਾ ਹੈ ਜਿਸ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ ਦਾ ਕਰੀਬ 2 ਲੱਖ ਯੂਰੋ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ।ਸੰਨ 2018 ਵਿੱਚ ਇਹ ਇਹ ਮੁੱਲ ਦੀ ਇਮਾਰਤ ਸੰਗਤ ਨੇ 1 ਲੱਖ 50 ਹਜ਼ਾਰ ਯੂਰੋ ਦੀ ਲਈ ਸੀ ਜਿਸ ਦੀਆਂ ਕਿਸ਼ਤਾਂ ਵੀ ਹਾਲੇ ਰਹਿੰਦੀਆਂ ਹਨ ਤੇ ਇਸ ਵਾਪਰੀ ਬਹੁਤ ਹੀ ਦਿਲ ਚੀਰਨ ਵਾਲੀ ਘਟਨਾ ਨੇ ਸੰਗਤਾਂ ਲਈ ਗਮਗੀਨ ਮਾਹੌਲ ਬਣਾ ਦਿੱਤਾ ਹੈ।ਇਟਲੀ ਦੀਆਂ ਸਭ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਇਸ ਵਾਪਰੇ ਹਾਦਸੇ ਉਪੱਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।