ਇਟਲੀ 'ਚ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਮੌਤ

Thursday, Dec 10, 2020 - 05:42 PM (IST)

ਇਟਲੀ 'ਚ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਮੌਤ

ਮਿਲਾਨ, ( ਸਾਬੀ ਚੀਨੀਆ)- ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿਚ ਚੜ੍ਹਦੀ ਸਵੇਰ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਕੰਮ 'ਤੇ ਜਾ ਰਹੇ ਪੰਜਾਬੀ ਨੌਜਵਾਨ ਸੰਤਾ ਸਿੰਘ (38) ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

PunjabKesari

ਮ੍ਰਿਤਕ ਦੇ ਭਤੀਜੇ ਗੁਰਸ਼ਾਨ ਸਿੰਘ ਅਤੇ ਰਿਸ਼ਤੇਦਾਰ ਬਲਜਿੰਦਰ ਸਿੰਘ ਨੇ ਭਰੇ ਮਨ ਨਾਲ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤਾ ਸਿੰਘ ਸਾਈਕਲ 'ਤੇ ਸਵੇਰ ਸਮੇਂ ਖੇਤੀਬਾੜੀ ਦਾ ਕੰਮ ਕਰਨ ਜਾ ਰਿਹਾ ਸੀ ਕਿ ਪਿੱਛੋਂ ਇਕ ਕਾਰ ਵੱਲੋਂ ਮਾਰੀ ਜ਼ੋਰਦਾਰ ਟੱਕਰ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । 

ਦੱਸਣਯੋਗ ਹੈ ਕਿ ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਣੇ ਇਟਲੀ ਰਹਿ ਰਿਹਾ ਸੀ, ਜਿਸ ਦਾ ਸਬੰਧ ਫਤਹਿਗੜ੍ਹ ਸਾਹਿਬ ਦੇ ਖਮਾਣੋਂ ਨੇੜਲੇ ਪਿੰਡ ਧਨੌਲਾ(ਮਨੈਲਾ) ਨਾਲ ਹੈ। ਮਿ੍ਤਕ ਆਪਣੇ ਪਿੱਛੇ ਪਤਨੀ ਅਤੇ 5 ਸਾਲ ਦਾ ਪੁੱਤਰ ਛੱਡ ਗਿਆ ਹੈ।


author

Lalita Mam

Content Editor

Related News