ਇਟਲੀ ''ਚ ਡਾਕਟਰਾਂ ਨੇ ਟਿਊਮਰ ਦੇ ਭੁਲੇਖੇ ਕੱਢ ਦਿੱਤਾ ਮਰੀਜ਼ ਦਾ ਪਿੱਤਾ

09/17/2019 3:45:45 PM

ਰੋਮ, (ਕੈਂਥ)—  ਬਹੁਤ ਸਾਰੇ ਲੋਕ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਦੇ ਹਨ ਪਰ ਮਰੀਜ਼ ਦੀ ਤਕਲੀਫ਼ ਉਦੋਂ ਵੱਧ ਜਾਂਦੀ ਹੈ ਜਦੋਂ ਡਾਕਟਰ ਵੱਲੋਂ ਮਰੀਜ਼ ਦੇ ਇਲਾਜ ਦੌਰਾਨ ਕੀਤੀ ਗਲਤੀ ਉਸ ਲਈ ਜਾਨ ਦਾ ਖੌਅ ਬਣ ਜਾਂਦੀ ਹੈ। ਇਟਲੀ 'ਚ ਇੱਕ ਡਾਕਟਰ ਨੇ ਗਲਤੀ ਨਾਲ ਮਰੀਜ਼ ਦਾ ਪਿੱਤਾ ਟਿਊਮਰ ਸਮਝ ਕੇ ਕੱਢ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮਿਲਾਨ ਵਿਖੇ ਸੰਨ 2016 ਵਿੱਚ ਇੱਕ 53 ਸਾਲਾ ਇਟਾਲੀਅਨ ਔਰਤ ਦੇ ਪੇਟ ਦਾ ਡਾਕਟਰਾਂ ਵੱਲੋਂ ਇਹ ਕਹਿ ਕੇ ਅਪ੍ਰੇਸ਼ਨ ਕੀਤਾ ਗਿਆ ਕਿ ਉਸ ਦੇ ਪੇਟ ਵਿੱਚ ਖਤਰਨਾਕ ਟਿਊਮਰ ਹੈ, ਜਿਸ ਦਾ ਇਲਾਜ ਸਿਰਫ਼ ਅਪ੍ਰੇਸ਼ਨ ਹੈ । ਔਰਤ ਨੇ ਜਲਦੀ ਠੀਕ ਹੋਣ ਦੀ ਇੱਛਾ ਜ਼ਾਹਿਰ ਕਰਦਿਆਂ ਇਹ ਆਪ੍ਰੇਸ਼ਨ ਕਰਵਾ ਲਿਆ ਪਰ ਅਫ਼ਸੋਸ ਔਰਤ ਦਾ ਦੁੱਖ ਘਟਣ ਦੀ ਬਜਾਏ ਵੱਧ ਗਿਆ ਕਿਉਂਕਿ ਜਿਨ੍ਹਾਂ ਦੋ ਸਰਜਨ ਡਾਕਟਰਾਂ ਨੇ ਇਸ ਔਰਤ ਦਾ ਆਪ੍ਰੇਸ਼ਨ ਕੀਤਾ, ਉਹ ਅਸਲ ਵਿੱਚ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਸਪਤਾਲ ਵਿੱਚ ਸਿਖਲਾਈ ਅਧੀਨ ਸੀ, ਜਿਨ੍ਹਾਂ ਨੇ ਗਲਤੀ ਨਾਲ ਔਰਤ ਦੇ ਪਿੱਤੇ ਨੂੰ ਟਿਊਮਰ ਸਮਝ ਪੇਟ 'ਚੋਂ ਬਾਹਰ ਕੱਢ ਦਿੱਤਾ।

ਡਾਕਟਰਾਂ ਦੀ ਇਸ ਗਲਤੀ ਨਾਲ ਔਰਤ ਦਾ ਅਪ੍ਰੇਸ਼ਨ ਤੋਂ ਬਾਅਦ ਹੁਣ ਤੱਕ 30 ਕਿਲੋ ਭਾਰ ਘੱਟ ਚੁੱਕਾ ਹੈ। ਪੀੜਤ ਔਰਤ ਨੇ ਆਪਣੀ ਜ਼ਿੰਦਗੀ ਨਾਲ ਹੋਏ ਖਿਲਵਾੜ ਵਿਰੁੱਧ ਕੇਸ ਕੀਤਾ ਹੈ ਜੋ ਕਿ ਸਥਾਨਕ ਅਦਾਲਤ ਦੇ ਫੈਸਲੇ ਅਧੀਨ ਹੈ। ਜ਼ਿਕਰਯੋਗ ਹੈ ਕਿ ਸਾਨੂੰ ਆਮ ਸੁਣਨ ਵਿੱਚ ਆਉਂਦਾ ਹੈ ਕਿ ਭਾਰਤ ਵਿੱਚ ਡਾਕਟਰ ਗਲਤ ਆਪ੍ਰੇਸ਼ਨ ਕਰ ਦਿੰਦੇ ਹਨ ਪਰ ਸਰਜਨ ਡਾਕਟਰ ਅਜਿਹੀਆਂ ਗਲਤੀਆਂ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਰਗੇ ਦੇਸ਼ ਵਿੱਚ ਵੀ ਕਰਦੇ ਦਿੰਦੇ ਹਨ। ਸੰਨ 2016 ਵਿੱਚ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਖੇ ਇੱਕ ਸਰਜਨ ਡਾਕਟਰ ਨੇ ਮਰੀਜ਼ ਦਾ ਇੱਕ ਗੁਰਦਾ ਹੀ ਟਿਊਮਰ ਦੇ ਭੁਲੇਖੇ ਕੱਢ ਦਿੱਤਾ ਸੀ । ਹੋਰ ਵੀ ਕਈ ਅਜਿਹੀਆਂ ਸਰਜਨ ਡਾਕਟਰਾਂ ਦੀਆਂ ਗਲਤੀਆਂ ਹਨ, ਜਿਹੜੀਆਂ ਕਿ ਜਿੱਥੇ ਸਬੰਧਤ ਮਰੀਜ਼ ਦੀ ਜ਼ਿੰਦਗੀ ਨੂੰ ਮੌਤ ਤੋਂ ਵੀ ਬੁਰਾ ਬਣਾ ਦਿੰਦੀਆਂ ਹਨ। ਇਸੇ ਕਾਰਨ ਆਮ ਲੋਕ ਵੀ ਆਪ੍ਰੇਸ਼ਨ ਦਾ ਨਾਂ ਸੁਣ ਕੇ ਘਬਰਾ ਜਾਂਦੇ ਹਨ।


Related News