ਇਟਲੀ : ਮਾਨਤੋਵਾ ਚੋਣਾਂ ਲਈ ਭਾਰਤੀ ਮੂਲ ਦੇ ਦਿਲਬਾਗ ਚਾਨਾ ਵੀ ਹੋਣਗੇ ਉਮੀਦਵਾਰ

Thursday, Aug 20, 2020 - 03:11 AM (IST)

ਇਟਲੀ : ਮਾਨਤੋਵਾ ਚੋਣਾਂ ਲਈ ਭਾਰਤੀ ਮੂਲ ਦੇ ਦਿਲਬਾਗ ਚਾਨਾ ਵੀ ਹੋਣਗੇ ਉਮੀਦਵਾਰ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਕਈ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਕੋਵਿਡ-19 ਦੀ ਮਾਰ ਤੋਂ ਬਾਅਦ ਇੰਨਾਂ ਚੋਣਾਂ ਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ। ਵੇਖਣਾ ਹੋਣੇਗਾ ਕਿ ਵੋਟਰ ਕਿਸ ਪਾਰਟੀ ਦੇ ਹੱਕ ਵਿਚ ਭੁਗਤਦੇ ਹਨ ਪਰ ਇੰਨਾਂ ਚੋਣਾਂ ਵਿਚ ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਤੋਂ ਭਾਰਤੀ ਮੂਲ ਦੇ ਵਾਪਾਰੀ ਦਿਲਬਾਗ ਚਾਨਾ ਨੂੰ ਪਾਰਟੀ ਟਿਕਟ ਮਿਲਣਾ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮੰਦੀ ਕਾਰਨ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਰਥਿਕ ਹਾਲਤ ਚਿੰਤਾਜਨਕ

37 ਸਾਲਾ ਦਿਲਬਾਗ ਚਾਨਾ ਇੰਡੀਅਨ ਉਵਰਸੀਜ਼ ਕਾਂਗਰਸ ਦੀ ਇਟਲੀ ਇਕਾਈ ਦੇ ਜਰਨਲ ਸਕੱਤਰ ਵੀ ਹਨ। ਉਹਨਾਂ ਦੇ ਪੰਜਾਬ ਲੀਡਰਸ਼ਿਪ ਤੋਂ ਲੈਕੇ ਰਾਹੁਲ ਗਾਂਧੀ ਨਾਲ ਵੀ ਚੰਗੇ ਸਬੰਧ ਹਨ। 26 ਸਾਲ ਪਹਿਲਾਂ ਇਟਲੀ ਆ ਵੱਸੇ ਚਾਨਾ ਮਾਨਤੋਵਾ ਨਗਰ ਕੌਸਲ ਚੋਣਾਂ ਵਿਚ ਭਾਰਤੀ ਮੂਲ ਦੇ ਇਕਲੌਤੇ ਉਮੀਦਵਾਰ ਹਨ, ਜਿੰਨ੍ਹਾ ਨੂੰ ਜਿੱਤ ਹਾਰ ਲਈ ਕਿਸਮਤ ਅਜਮਾਉਣ ਦਾ ਮੌਕਾ ਮਿਲਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿਲਬਾਗ ਚਾਨਾ ਦੇ ਇਟਾਲੀਅਨ ਲੋਕਾਂ ਤੇ ਅਫਸਰਸ਼ਾਹੀ ਨਾਲ ਮਜਬੂਤ ਸਬੰਧ ਹਨ। ਜੋ ਇਲੈਕਸ਼ਨ ਦੌਰਾਨ ਉਹਨਾਂ ਦੀ ਜਿੱਤ ਲਈ ਕਾਰਗਾਰ ਸਾਬਿਤ ਹੋਣਗੇ।


author

Vandana

Content Editor

Related News