ਇਟਲੀ : ਬੈਰਗਾਮੋ 'ਚ ਮਨਾਈ ਗਈ ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੀ ਬਰਸੀ

09/16/2019 10:16:07 AM

ਰੋਮ/ਇਟਲੀ (ਕੈਂਥ)— ਬ੍ਰਹਮ ਗਿਆਨੀ ਮਹਾਨ ਸੰਤ ਪੁਰਸ਼ ਬਾਬਾ ਨੰਦ ਸਿੰਘ ਜੀ ਕਲੇਰਾ ਵਾਲਿਆਂ ਦੀ ਬਰਸੀ ਅੱਜ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਸ੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਉੱਤਰੀ ਇਟਲੀ ਦੀਆਂ ਹਜ਼ਾਰਾਂ ਸਿੱਖ ਸੰਗਤਾਂ ਵੱਲੋਂ ਇੱਕਠੇ ਹੋਕੇ ਗੁਰ-ਮਰਿਆਦਾ ਅਨੁਸਾਰ ਮਨਾਈ ਗਈ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਲੈਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । 

ਉਪਰੰਤ ਸ੍ਰੀ ਗੁਰੂ ਰਵਿਦਾਸ ਧਾਮ ਬੈਰਗਾਮੋ ਦੇ ਦੀਵਾਨ ਹਾਲ ਵਿਚ ਸਜਾਏ ਗਏ ਦਰਬਾਰ ਵਿਚ ਆਈਆਂ ਹੋਈਆਂ ਸੰਗਤਾਂ ਨੂੰ ਸੰਤ ਮਹਾਂ ਪੁਰਸ਼ ਬਾਬਾ ਨੰਦ ਸਿੰਘ ਜੀ ਕਲੇਰਾ ਵਾਲਿਆਂ ਦੇ ਗੁਰਬਾਣੀਮਈ ਜੀਵਨ ਬਾਰੇ ਚਾਨਣਾ ਪਾਇਆ ਗਿਆ । ਇਸ ਸਮੇਂ ਸੰਗਤਾਂ ਨੂੰ ਭਾਈ ਅਮਨਦੀਪ ਸਿੰਘ ਪਹਿਨਵਾਲ ਦੇ ਢਾਡੀ ਜਥਾ ਬੈਰਗਾਮੋ ਵਾਲਿਆਂ ਨੇ ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੇ ਜੀਵਨ ਬਿਰਤਾਂਤ ਆਈਆਂ ਹੋਈਆਂ ਸੰਗਤਾਂ ਨੂੰ ਸੁਣਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ੍ਹਨ ਦੀ ਪ੍ਰਰੇਨਾ ਦਿੱਤੀ । ਇਸ ਸਮੇਂ ਉਹਨਾਂ ਨੇ ਕਿਹਾ ਕਿ ਜੋ ਵੀ ਸਵਾਸ ਗੁਰੂ ਪਾਤਸ਼ਾਹ ਨੇ ਤੁਹਾਨੂੰ ਬਖ਼ਸ਼ੇ ਹਨ ਉਹ ਬਾਬਾ ਨੰਦ ਸਿੰਘ ਜੀ ਵਾਂਗ ਉਸ ਅਕਾਲ ਪੁਰਖ ਦੀ ਬੰਦਗੀ ਵਿਚ ਲਾਕੇ ਆਪਣਾ ਜੀਵਨ ਸਫਲਾ ਕਰੋ ।

ਇਸ ਸਮੇਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਕੈਲੇ ਅਤੇ ਸਰਪ੍ਰਸਤ ਸ੍ਰੀ ਬਲਜੀਤ ਸਿੰਘ ਬੰਗੜ੍ਹ ਅਤੇ ਵਾਈਸ ਪ੍ਰਧਾਨ ਸ੍ਰੀ ਮਦਨ ਲਾਲ ਬੰਗੜ੍ਹ ਨੇ ਬੋਲਦਿਆਂ ਕਿਹਾ ਕਿ ਪੂਰੇ ਭਾਰਤ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 27 ਕਰੋੜ ਹੈ ਪਰ ਮੋਦੀ ਸਰਕਾਰ ਨੇ ਦਿੱਲੀ ਸਥਿਤ ਪੁਰਾਤਨ ਮੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਢਾਹ ਕੇ ਸਿੱਧੇ ਰੂਪ ਵਿਚ 27 ਕਰੋੜ ਲੋਕਾਂ ਦੇ ਦਿਲਾਂ ਨੂੰ ਠੇਸ ਪਹੁਚਾਈ ਹੈ । ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਵਿਦੇਸ਼ਾਂ ਵਿਚ ਬੈਠੀ ਰਵਿਦਾਸ ਨਾਮਨੇਵਾ ਸੰਗਤਾਂ ਅਪੀਲ ਕਰਦੀਆਂ ਹਾਂ ਕਿ ਜਲਦੀ ਤੋਂ ਜਲਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਦੁਬਾਰਾ ਬਣਾਕੇ ਸੰਗਤਾਂ ਨੂੰ ਸਮਰਪਤ ਕੀਤਾ ਜਾਵੇ ।  

ਇਸ ਸਮੇਂ ਸ੍ਰੀ ਵਿਨੋਦ ਕੁਮਾਰ ਕੈਲੇ, ਅਚੈਲ ਕੁਮਾਰ ਕੈਲੇ, ਸ੍ਰੀ ਮਦਨ ਲਾਲ ਬੰਗੜ੍ਹ, ਸ੍ਰੀ ਮਨਜੀਤ ਸਿੰਘ ਮਹੇ, ਸ੍ਰੀ ਬਲਜੀਤ ਸਿੰਘ ਬੰਗੜ੍ਹ, ਸ੍ਰੀ ਗੁਰਬਖ਼ਸ਼ ਰਾਮ, ਨੀਟਾ ਸਟੇਜ ਸੈਕਟਰੀ ਆਦਿ ਵੀ ਮੌਜੂਦ ਸਨ ।


Vandana

Content Editor

Related News