ਸਿਰਫ ਬ੍ਰਹਮ ਗਿਆਨ ਹੀ ਵਿਸ਼ਵ ਸ਼ਾਂਤੀ ਦਾ ਆਧਾਰ : ਸਵਾਮੀ ਸਤਮਿੱਤਰਾਨੰਦ ਜੀ

08/18/2018 3:14:45 PM

ਰੋਮ ( ਕੈਂਥ )— ਦਿਵਯ ਜਯੋਤੀ ਜਾਗਰਤੀ ਸੰਸਥਾਨ ਯੂਰਪ ਵਲੋਂ ਗੁਰੂ ਪੂਰਣਿਮਾ ਬਹੁਤ ਹੀ ਸ਼ਰਧਾ-ਭਾਵ ਨਾਲ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ ਮਨਾਇਆ ਗਿਆ। ਇਸ ਮੌਕੇ ਆਪਣੇ ਵਿਚਾਰ ਦਿੰਦਿਆਂ ਸਵਾਮੀ ਸਤਮਿੱਤਰਾਨੰਦ ਜੀ (ਜਰਮਨੀ) ਨੇ ਕਿਹਾ ਕਿ ਹਰ ਇਨਸਾਨ ਸ਼ਾਂਤੀ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਪਰ ਦਿਸ਼ਾ ਗ਼ਲਤ ਹੋਣ ਕਰਕੇ ਉਸ ਦੀ ਭਟਕਣਾ ਹੋਰ ਵਧਦੀ ਜਾ ਰਹੀ ਹੈ। ਜੇਕਰ ਇਨਸਾਨ ਸ਼ਾਂਤੀ ਅਤੇ ਸਮਾਜ ਵਿਚ ਕ੍ਰਾਂਤੀ ਲਿਆਉਣੀ ਚਾਹੁੰਦਾ ਹੈ ਤਾਂ ਇਸ ਦਾ ਰਾਹ ਸਿਰਫ ਬ੍ਰਹਮ ਗਿਆਨ ਹੈ , ਜਿਸ ਦੀ ਪ੍ਰਾਪਤੀ ਕੇਵਲ ਪੂਰੇ ਗੁਰੂ ਦੀ ਸ਼ਰਨ ਵਿਚ ਹੀ ਸੰਭਵ ਹੈ।
PunjabKesariਅੱਗੇ ਉਨ੍ਹਾਂ ਕਿਹਾ ਕਿ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਅਜਿਹੇ ਦਿਵਯ ਗੁਰੂ ਹਨ ਜੋ ਇਕ ਸ਼ਿਸ਼ਯ ਦੇ ਅੰਤਰਘਟ ਵਿਚ ਦਿਵਯ ਜਯੋਤੀ ਨੂੰ ਪ੍ਰਗਟ ਕਰਦੇ ਹਨ। ਇਸ ਮੌਕੇ ਮੌਜੂਦ ਸਾਧਵੀ ਭਗਤ ਪ੍ਰਿਯਾ ਜੀ (ਯੂ.ਕੇ) ਨੇ ਕਿਹਾ ਕਿ ਗੁਰੂ ਆਗਿਆ ਹੀ ਇਕ ਸੇਵਕ ਦਾ ਸੁਰੱਖਿਆ ਕਵਚ ਹੈ ਜੋ ਨਿਰੰਤਰ ਉਸਦੀ ਰੱਖਿਆ ਕਰਦਾ ਹੈ।  
ਸਵਾਮੀ ਕਬੀਰ ਜੀ (ਯੂ.ਕੇ.) ਨੇ ਭਾਵ ਭਰਪੂਰ ਭਜਨਾਂ ਨਾਲ ਸੰਗਤ ਨੂੰ ਪ੍ਰਭੂ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਇਟਲੀ ਦੇ ਕੋਨੇ-ਕੋਨੇ ਤੋਂ ਸੰਗਤਾਂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੋਈਆਂ । ਮੁੱਖ ਮਹਿਮਾਨਾਂ ਵਿਚ ਇਟਾਲੀਅਨ ਹਿੰਦੂ ਯੂਨੀਅਨ ਦੇ ਨਾਲ-ਨਾਲ ਇਟਲੀ ਦੀਆਂ ਸਾਰੀਆਂ ਹੀ ਮੰਦਰ ਕਮੇਟੀਆਂ ਨੇ ਸ਼ਿਰਕਤ ਕੀਤੀ।


Related News