ਇਟਲੀ ''ਚ ਮਨਾਏ ਗਏ ਜਸ਼ਨ, ਯੂਰੋ 2020 ਫੁੱਟਬਾਲ ਕੱਪ ''ਚ ਸਪੇਨ ਨੂੰ ਹਰਾ ਕੇ ਫਾਈਨਲ ''ਚ ਕੀਤਾ ਪ੍ਰਵੇਸ਼
Wednesday, Jul 07, 2021 - 11:36 AM (IST)
ਰੋਮ(ਕੈਂਥ): ਬੀਤੀ ਸ਼ਾਮ ਯੂਰੋ-2020 ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਲਈ ਇਟਲੀ ਅਤੇ ਸਪੇਨ ਵਿਚ ਸਖ਼ਤ ਮੁਕਾਬਲਾ ਹੋਇਆ। ਦੋਹਾਂ ਟੀਮਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ, ਇਸ ਰੋਮਾਂਚਕ ਸੈਮੀਫਾਈਨਲ ਫਾਈਨਲ ਮੁਕਾਬਲੇ ਵਿਚ ਇਟਲੀ ਨੇ ਸਪੇਨ ਨੂੰ ਪੈਨਲਟੀ ਸ਼ੂਟ ਰਾਹੀਂ 1-1 (4-2 ਪੈਨੇਲਟੀ ਸ਼ੂਟ) ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ।
ਇਸ ਰੋਮਾਂਚਕ ਮੁਕਾਬਲੇ ਦੇ ਪਹਿਲੇ ਅੱਧ ਤੱਕ ਕਿਸੇ ਵੀ ਟੀਮ ਦੁਆਰਾ ਕੋਈ ਵੀ ਨੰਬਰ ਨਹੀਂ ਦਿੱਤਾ ਗਿਆ। ਫਸਵੇਂ ਮੈਚ ਦੇ 60ਵੇਂ ਮਿੰਟ ਵਿਚ ਇਟਲੀ ਦੇ ਖਿਡਾਰੀ ਫੈਦਰੀਕੋ ਕੀਏਜਾ ਨੇ ਮੈਚ ਦਾ ਪਹਿਲਾ ਨੰਬਰ ਲਿਆ ਅਤੇ ਇਟਲੀ ਨੂੰ ਬੜ੍ਹਤ ਦਿਵਾਈ। 80ਵੇਂ ਮਿੰਟ ਵਿਚ ਸਪੇਨ ਦੇ ਖਿਡਾਰੀ ਮੁਰਾਤਾ ਨੇ ਵੀ ਪਹਿਲਾ ਨੰਬਰ ਲੈਕੇ ਮੈਚ ਨੂੰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਨਾਂ ਟੀਮਾਂ ਵੱਲੋਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਨੰਬਰ ਪ੍ਰਾਪਤ ਨਹੀਂ ਕਰ ਸਕੀਆਂ, ਜਿਸ ਕਾਰਨ ਜਿੱਤ ਹਾਰ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਜਿਸ ਵਿਚ ਇਟਲੀ ਦੇ ਖਿਡਾਰੀਆਂ ਨੇ 4 ਨੰਬਰ ਕੀਤੇ ਅਤੇ ਸਪੇਨ ਵੱਲੋਂ 2 ਨੰਬਰ ਹੀ ਪ੍ਰਾਪਤ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਡੈਲਟਾ ਤੋਂ ਵੀ ਵਧੇਰੇ ਖ਼ਤਰਨਾਕ ਦੁਨੀਆ ਦੇ 30 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ 'ਲੈਮਬਡਾ' ਵੈਰੀਐਂਟ
ਇਸ ਫਸਵੇਂ ਮੁਕਾਬਲੇ ਵਿੱਚ ਇਟਲੀ ਨੇ ਜਿੱਤ ਦਰਜ ਕੀਤੀ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ। ਇਸ ਮੈਚ ਵਿੱਚ ਸਪੇਨ 'ਤੇ ਜਿੱਤ ਤੋਂ ਬਾਅਦ ਇਟਲੀ ਵਾਸੀਆਂ ਨੇ ਜਸ਼ਨ ਮਨਾਇਆ। ਇਟਲੀ ਦੇ ਲੋਕਾਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਫੋਰਸਾ ਇਟਾਲੀਆ ਦੇ ਨਾਅਰੇ ਵੀ ਲਾਏ।