ਇਟਲੀ ਅਤੇ ਸਵਿਟਜ਼ਰਲੈਂਡ ਨੇ ਰੇਲ ਸੇਵਾਵਾਂ ਅਣਮਿੱਥੇ ਸਮੇਂ ਲਈ ਕੀਤੀਆਂ ਬੰਦ

Thursday, Dec 10, 2020 - 12:13 PM (IST)

ਰੋਮ (ਕੈਂਥ): ਯੂਰਪ ਦੇ ਪ੍ਰਸਿੱਧ ਦੇਸ਼ ਸਵਿਟਜ਼ਰਲੈਂਡ ਅਤੇ ਇਟਲੀ ਵਲੋਂ 10 ਦਸੰਬਰ ਵੀਰਵਾਰ ਤੋਂ ਸਾਰੀਆਂ ਅੰਤਰ-ਸਰਹੱਦ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ, ਕਿਉਂਕਿ ਰੇਲ ਕਰਮਚਾਰੀਆਂ ਕੋਲ ਸੀ.ਓ.ਵੀ .ਕੋਰੋਨਾਵਾਇਰਸ ਸੁਰੱਖਿਆ ਜਾਂਚ ਕਰਨ ਦੀ ਸਮਰੱਥਾ ਨਹੀਂ ਹੈ।

ਸਵਿਸ ਫੈਡਰਲ ਰੇਲਵੇ ਨੇ ਕਿਹਾ ਇਹ ਕਦਮ ਅਣਮਿਥੇ ਸਮੇਂ ਲਈ ਲਾਗੂ ਰਹੇਗਾ, ਜਿਸ ਨਾਲ ਬਹੁਤ ਸਾਰੇ ਕਾਮੇ ਜੋ ਰੋਜ਼ਾਨਾ ਉੱਤਰੀ ਇਟਲੀ ਤੋਂ ਸਵਿਟਜ਼ਰਲੈਂਡ ਤੱਕ ਦੀ ਸਰਹੱਦ ਪਾਰ ਕਰਕੇ ਕੰਮ 'ਤੇ ਜਾਦੇ ਹਨ ਉਨ੍ਹਾਂ ਨੂੰ ਇਹ ਰੇਲ ਸੇਵਾ ਬੰਦ ਹੋਣ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਕਸ਼ਮੀਰ 'ਚ ਜਿਹਾਦ ਲਈ 100 ਅੱਤਵਾਦੀਆਂ ਨੂੰ ਟਰੇਨਿੰਗ ਦੇ ਰਹੇ ਤੁਰਕੀ-ਪਾਕਿ

ਸਵਿਸ-ਫੈਡਰਲ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਸਵਿਸ-ਇਟਲੀ ਦੇ ਰਸਤੇ ਬੰਦ ਕਰਨ ਦੇ ਫ਼ੈਸਲੇ ਦਾ ਕਾਰਨ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਵੱਧ ਰਹੇ ਕੇਸ ਹਨ ਅਤੇ ਕਿਹਾ ਕਿ "ਸਵਿਸ ਫੈਡਰਲ ਦੀਆ ਰੇਲ ਗੱਡੀਆਂ ਹੁਣ ਸਿਰਫ ਇਟਲੀ ਦੇਸ਼ ਦੀ ਸਰਹੱਦ ਤੱਕ ਯਾਤਰਾ ਕਰਨਗੀਆਂ। ਫਿਲਹਾਲ ਇਹ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਹੋਣ ਨਾਲ ਜਿੱਥੇ ਆਮ ਯਾਤਰੀਆਂ 'ਤੇ ਅਸਰ ਪਵੇਗਾ ਉੱਥੇ ਇਸ ਦੇ ਨਾਲ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਵੀ ਧੱਕਾ ਲੱਗੇਗਾ। ਦੇਖਣਾ ਹੋਵੇਗਾ ਕਿ ਦੋਵੇਂ ਮੁਲਕਾਂ ਵਿਚਕਾਰ ਕੋਰੋਨਾਵਾਇਰਸ ਕਰਕੇ ਇਹ ਰੇਲ ਸੇਵਾਵਾਂ ਕਦੋਂ ਤੱਕ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ!

ਨੋਟ- ਇਟਲੀ ਅਤੇ ਸਵਿਟਜ਼ਰਲੈਂਡ ਨੇ ਰੇਲ ਸੇਵਾਵਾਂ ਅਣਮਿੱਥੇ ਸਮੇਂ ਲਈ ਕੀਤੀਆਂ ਬੰਦ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News