ਇਟਲੀ ਅਮ੍ਰਿਤਧਾਰੀ ਗੁਰਸਿੱਖ ਨੇ ਬੱਸ ਡਰਾਇਵਰ ਬਣਕੇ ਵਧਾਇਆ ਕੌਮ ਦਾ ਮਾਣ
Saturday, Sep 18, 2021 - 12:52 AM (IST)
ਮਿਲਾਨ (ਇਟਲੀ) (ਸਾਬੀ ਚੀਨਿਆ)- ਇਟਲੀ ਪੋਰਦੀਨੋਨੇ ਜਿਲੇ ਦੇ ਪਾਸ਼ਿਆਨੋ ਵਿਖੇ ਰਹਿਣ ਵਾਲੇ ਅਮ੍ਰਿਤਧਾਰੀ ਸਿੱਖ ਬੱਸ ਚਾਲਕ ਪਾਲ ਸਿੰਘ ਨੇ ਬਕਾਇਦਾ ਸਿੱਖੀ ਸਰੂਪ 'ਚ ਰਹਿੰਦੇ ਹੋਇਆ ਪਬਲਿਕ ਟਰਾਂਸਪੋਰਟ ਭਾਵ ਬੱਸ ਚਲਾਉਣ ਲਈ ਐੱਨ. ਚੀ. ਚੀ. ਤੇ ਡੀ ਲਾਇਸੈਂਸ ਹਾਸਿਲ ਕਰਨ ਉਪਰੰਤ ਕੁੱਝ ਸਾਲਾਂ ਤੋਂ ਸਕੂਲੀ ਬੱਚਿਆਂ ਵਾਲੀ ਬੱਸ ਚਲਾਉਣ ਦੀ ਵੱਡੀ ਜਿੰਮੇਵਾਰੀ ਸੰਭਾਲੀ ਹੋਈ ਹੈ। ਭਾਵੇਂ ਕਿ ਬੱਸ ਵਾਲਾ ਲਾਇਸੈਂਸ ਹਾਸਿਲ ਕਰਨਾ ਇਟਲੀ 'ਚ ਇਕ ਅਤਿ ਕਠਿਨ ਪ੍ਰਕਿਰਿਆ ਮੰਨਿਆ ਜਾਂਦਾ ਹੈ ਪਰ ਪਾਲ ਸਿੰਘ ਨੇ ਇਹ ਸਾਰੇ ਆਪਣੀ ਮਿਹਨਤ ਤੇ ਲਗਨ ਸਦਕਾ ਸਾਰੀਆਂ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਕਈ ਸਾਲ ਪਹਿਲਾ ਹੀ ਲਾਇਸੈਂਸ ਹਾਸਿਲ ਕਰ ਲਏ ਸਨ।
ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
ਹੁਣ ਉਹ ਤਰਵੀਜੋ ਜਿਲੇ ਦੇ ਮਨਸੂਹੇ ਮਿਉਸੀਪਲ ਖੇਤਰ ਦੇ 'ਚ ਪੈਂਦੇ ਸਰਕਾਰੀ ਸਕੂਲ ਲਈ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੂੰ ਰੋਜਾਨਾ ਸਕੂਲ ਅਤੇ ਸਕੂਲ ਤੋਂ ਘਰ ਤੱਕ ਪਹੁੰਚਾਉਣ ਵਾਲੀ ਬੱਸ ਚਲਾ ਕੇ ਸਿੱਖ ਕੌਮ ਦਾ ਮਾਣ ਵਧਾ ਰਹੇ ਹਨ। ਪੰਜ ਕਕਾਰਾਂ ਦੇ ਧਾਰਨੀ ਪਾਲ ਸਿੰਘ ਨਿਤਨੇਮ ਦੇ ਵੀ ਪੱਕੇ ਆਦੀ ਹਨ। ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਪਾਲ ਸਿੰਘ ਦੁਆਰਾ ਗੰਭੀਰ ਰੂਪ 'ਚ ਨਿਭਾਈ ਜਾ ਰਹੀ ਇਸ ਵੱਡੀ ਜਿੰਮੇਵਾਰੀ ਦੇ ਲਈ ਪਾਲ ਸਿੰਘ ਤੇ ਪੂਰਨ ਭਰੋਸਾ ਹੈ। ਪਾਲ ਸਿੰਘ 1991 'ਚ ਇਟਲੀ ਆਏ ਸਨ ਤੇ ਮੋਹਾਲੀ ਜਿਲੇ ਦੇ ਪਡਿਆਲਾ ਪਿੰਡ ਨਾਲ ਸਬੰਧਿਤ ਹਨ।
ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।