ਇਟਲੀ 'ਚ 5ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਤਸਵੀਰਾਂ

10/01/2018 1:07:32 PM

ਰੋਮ (ਕੈਂਥ)— ਇਟਲੀ ਦੀ ਸਮੁੱਚੀ ਸੰਗਤ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆ ਨਾਲ ਜੋੜਨ ਲਈ ਯਤਨਸ਼ੀਲ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਮਹਾਨ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵਾਂ ਮਹਾਨ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ-ਕੋਨੇ ਤੋ ਬੱਸਾਂ ਦੁਆਰਾ ਵੱਡੀ ਗਿਣਤੀ ਵਿਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪੁੱਜੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਨਾਲ ਸਜਾਈ ਗਈ ਸੀ। ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ ਅਤੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਬੋਰਗੋ ਸੰਨ ਯਾਕੋਮੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਪੰਹੁਚਿਆ।

PunjabKesari

ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਆਰੰਭ ਹੋਏ ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ। ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ। ਸਮੁੱਚਾ ਬੋਰਗੋ ਸੰਨ ਯਾਕੋਮੋ ਸ਼ਹਿਰ ਖਾਲਸਾਈ ਪਹਿਰਾਵਿਆਂ ਵਾਲੇ ਸੱਜੇ ਸਿੰਘ-ਸਿੰਘਣੀਆਂ ਨਾਲ ਖਾਲਸਾਈ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਅਸਮਾਨ ਵਿਚ ਉੱਡਦੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਦਾ ਅਲੌਕਿਕ ਨਜ਼ਾਰਾ ਅਤੇ ਠਾਠਾਂ ਮਾਰਦਾ ਹਜ਼ਾਰਾਂ ਸੰਗਤਾਂ ਦਾ ਵਿਸ਼ਾਲ ਇੱਕਠ ਜਿਵੇਂ ਖਾਲਸੇ ਦੇ ਜਨਮ ਸਥਾਨ ਅਨੰਦਪੁਰ ਸਾਹਿਬ ਦੀ ਧਰਤੀ ਦਾ ਭੁਲੇਖਾ ਪਾ ਰਿਹਾ ਸੀ। ਨਗਰ ਕੀਰਤਨ ਦਾ ਸਾਰਾ ਇਲਾਕਾ ''ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ'' ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਸੰਗਤਾਂ ਵਾਸਤੇ ਗੁਰੂ ਦੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਹੋਇਆ ਸੀ।

PunjabKesari

ਨਗਰ ਕੀਰਤਨ ਵਿਚ ਪੰਜਾਬ ਦੀ ਧਰਤੀ ਤੋਂ ਇਟਲੀ ਪਹੁਚੇ ਹਾਜੂਰੀ ਰਾਗੀ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਤਿੰਦਰਵੀਰ ਸਿੰਘ ਜੀ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ। ਕਥਾਵਾਚਕ ਭਾਈ ਦਿਲਬਾਗ ਸਿੰਘ ਗੁਰਦਾਸਪੁਰ ਵਾਲਿਆਂ ਨੇ ਵੀ ਨਗਰ ਕੀਰਤਨ ਦੋਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਬੀਬੀਆਂ ਵਲੋਂ ਗੁਰਬਾਣੀ ਕੀਰਤਨ ਦੇ ਜਾਪ ਕੀਤੇ ਗਏ। ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਨੋਜਵਾਨ ਸਭਾ ਬੋਰਗੋ ਦੇ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਨਗਰ ਕੀਰਤਨ ਵਿਚ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

PunjabKesari

ਨਗਰ ਕੀਰਤਨ ਵਿਚ ਇਟਲੀ ਦੀਅÎ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਜਿਸ ਵਿਚ ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਂਪੋ ਤੋ ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਬੋਲਜਾਨੋ ਤੋ ਭਾਈ ਰਵਿੰਦਰਜੀਤ ਸਿੰਘ, ਭਾਈ ਜੁਝਾਰ ਸਿੰਘ, ਗੁਰਦੁਆਰਾ ਸਿੰਘ ਸਭਾ ਫਲੈਰੋ ਤੋ ਭਾਈ ਅਵਤਾਰ ਸਿੰਘ ਕਰੰਟ, ਨਿਸ਼ਾਨ ਸਿੰਘ , ਸੁੱਖਾ ਸਿੰਘ, ਸੰਤ ਬਾਬਾ ਪ੍ਰੇਮ ਸਿੰਘ ਯਾਦਗਰੀ ਕਮੇਟੀ ਬਰੇਸ਼ੀਆ ਦੇ ਮੈਂਬਰ, ਕਲਤੂਰਾ ਸਿੱਖ ਇਟਲੀ ਦੇ ਭਾਈ ਗੁਰਦੇਵ ਸਿੰਘ, ਤਰਮਨਪ੍ਰੀਤ ਸਿੰਘ, ਗੁਰਦੁਆਰਾ ਕਲਗੀਧਰ ਤੋਰੇ ਦੀ ਪਿਚਨਾਰਦੀ ਤੋ ਭਾਈ ਮਾਨ ਸਿੰਘ, ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਲਨੇਦਲੋ ਤੋਂ ਭਾਈ ਲਾਲ ਸਿੰਘ ਸੁਰਤਾਪੁਰ, ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਲੇਨੋ ਦੀਆਂ ਸੰਗਤਾਂ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਤੋਂੋ ਭਾਈ ਸੁਰਿੰਦਰ ਸਿੰਘ ਮੁਖ਼ ਤੌਰ ਤੇ ਸ਼ਾਮਿਲ ਹੋਏ।


Related News