ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

Wednesday, Apr 28, 2021 - 09:36 AM (IST)

ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਮਿਲਾਨ/ਇਟਲੀ (ਸਾਬੀ ਚੀਨੀਆ/ਦਲਵੀਰ ਕੈਂਥ)- ਇਟਲੀ ਦੇ ਲਾਸੀਉ ਸੂਬੇ ਵਿਚ 300 ਭਾਰਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਰੈਡ ਅਲਰਟ ਜਾਰੀ ਹੋ ਚੁੱਕਾ ਹੈ। ਇਟਾਲੀਅਨ ਮੀਡੀਆ ਵਿਚ ਪ੍ਰਕਾਸਿ਼ਤ ਹੋ ਰਹੀਆਂ ਰਿਪੋਰਟਾਂ ਮੁਤਾਬਕ ਕਰੋਨਾ ਵਾਇਰਸ ਦਾ ਦੂਸਰਾ ਭਿਆਨਕ ਰੂਪ ਭਾਰਤ ਤੋਂ ਹੁੰਦਾ ਹੋਇਆ ਇਟਲੀ ਆਣ ਪੁੱਜਾ ਹੈ, ਜੋ ਕਿਸੇ ਖ਼ਤਰੇ ਤੋ ਘੱਟ ਨਹੀਂ। ਮੀਡੀਆ ਰਿਪੋਰਟਾਂ ਮੁਤਾਬਕ ਲਾਤੀਨਾ ਜਿਲ੍ਹੇ ਵਿਚ 300 ਤੋਂ ਵੱਧ ਭਾਰਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚ 36 ਛੋਟੇ ਬੱਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਜ਼ਰੂਰਤ ਦੇ ਸਮੇਂ ਭਾਰਤ ਸਾਡੇ ਨਾਲ ਸੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ: ਬਾਈਡੇਨ

ਇਕ ਬੁਲਾਰੇ ਨੇ ਭਾਰਤ ਤੋਂ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਕ ਨਾਗਰਿਕਾਂ ਲਈ ਵੱਡਾ ਖ਼ਤਰਾਂ ਦੱਸਿਆ ਹੈ। ਉਨ੍ਹਾਂ ਮੁਤਾਬਕ ਲਾਤੀਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ, ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ਉੱਤੇ ਕੰਮ ਕਰਦੇ ਹਨ, ਜਿਨ੍ਹਾਂ ਦੀ ਜਲਦ ਤੋਂ ਜਲਦ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਸਬਾਊਦੀਆ ਸ਼ਹਿਰ ਦੇ ਇਲਾਕੇ (ਬੇਲਾ ਫਿਰਨੀਆਂ) ਜਿੱਥੇ ਕਿ ਵੱਡੀ ਗਿਣਤੀ ਵਿਚ ਭਾਰਤੀ ਲੋਕ ਹੀ ਰਹਿੰਦੇ ਹਨ, ਉਥੇ 29 ਅਪ੍ਰੈਲ ਨੂੰ ਫਰੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜ਼ਿਲ੍ਹੇ ਦੇ ਸਭ ਤੋਂ ਵੱਡੇ ਸ਼ਹਿਰ ਅਪ੍ਰੀਲੀਆ ਤੇ ਨਗਰ ਕੌਂਸਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 32 ਭਾਰਤੀ ਪਰਿਵਾਰ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਆਪੋ-ਆਪਣੇ ਘਰ੍ਹਾਂ ਵਿਚ ਰਹਿਣ ਲਈ ਆਖਿਆ ਗਿਆ ਹੈ।

ਇਹ ਵੀ ਪੜ੍ਹੋ : ਵਾਇਰਸ ਨੇ ਲੱਭਿਆ ਇਕ ਹੋਰ ਰਸਤਾ, ਇੰਝ ਪਹੁੰਚ ਰਿਹੈ ਫੇਫੜਿਆਂ ਤੱਕ

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਦੀ ਲੋੜ
ਇਟਲੀ ਦੀ ਇਕ ਵੱਡੀ ਅਖ਼ਬਾਰ ਨੇ ਇਕ ਨਗਰ ਕੀਰਤਨ ਦੀ ਪੁਰਾਣੀ ਫੋਟੋ ਲਗਾਕੇ 300 ਸਿੱਖਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਟਲੀ ਪੁਲਸ ਇਲਾਕੇ ਵਿਚ ਸਥਾਪਿਤ ਗੁਰਦੁਵਾਰਿਆਂ ਨੂੰ ਵੀ ਨਿਸ਼ਾਨਾਂ ਬਣਾ ਸਕਦੀ। ਇਸ ਲਈ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋ ਕੇ ਪੁਖ਼ਤਾ ਪ੍ਰਬੰਧ ਕਰ ਲੈਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਕਿਤੇ ਇਹ ਨਾ ਹੋਵੇ ਧਾਰਮਿਕ ਸਥਾਨਾਂ ਤੱਕ ਵੀ ਆ ਪੁੱਜੇ ।

ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News