ਇਟਲੀ ''ਚ 80 ਰੁਪਏ ''ਚ ਮਿਲ ਰਹੇ ਹਨ ਘਰ, ਸਰਕਾਰ ਨੇ ਰੱਖੀ ਇਹ ਸ਼ਰਤ

10/4/2019 1:35:06 PM

ਰੋਮ (ਬਿਊਰੋ)— ਇਟਲੀ ਵਿਚ ਸਿਰਫ 80 ਰੁਪਏ ਵਿਚ ਘਰ ਮਿਲ ਰਹੇ ਹਨ। ਤੁਹਾਨੂੰ ਪੜ੍ਹ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਅਸਲ ਵਿਚ ਘੱਟ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਇਟਲੀ ਦੇ ਇਕ ਸ਼ਹਿਰ ਵਿਚ ਸਿਰਫ 80 ਰੁਪਏ ਵਿਚ ਬਣੇ ਬਣਾਏ ਘਰ ਵੇਚੇ ਜਾ ਰਹੇ ਹਨ। ਇਟਲੀ ਦੇ ਸਿਸਲੀ ਟਾਪੂ ਦੇ ਇਕ ਪਿੰਡ ਸੰਬੂਕਾ ਦੇ ਅਧਿਕਾਰੀਆਂ ਨੇ ਲਗਾਤਾਰ ਘੱਟ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਯੋਜਨਾ ਦਾ ਐਲਾਨ ਕੀਤਾ ਹੈ।ਚੰਗੀ ਗੱਲ ਇਹ ਹੈ ਕਿ ਸਿਸਲੀ ਦੀ ਨਗਰ ਪਰੀਸ਼ਦ ਖੁਦ ਵਿਦੇਸ਼ੀਆਂ ਨੂੰ ਇੱਥੇ ਵਸਣ ਵਿਚ ਮਦਦ ਕਰ ਰਹੀ ਹੈ। 

ਸਥਾਨਕ ਅਧਿਕਾਰੀਆਂ ਨੇ ਤੈਅ ਕੀਤਾ ਹੈ ਕਿ ਪਿੰਡ ਵਿਚ ਖਾਲੀ ਪਏ ਪੁਰਾਣੇ ਖਸਤਾ ਹਾਲ ਘਰਾਂ ਨੂੰ ਸਿਰਫ ਇਕ ਯੂਰੋ ਮਤਲਬ ਕਰੀਬ 80 ਰੁਪਏ ਵਿਚ ਵੇਚ ਦਿੱਤਾ ਜਾਵੇ। ਪਿੰਡ ਦੀ ਆਬਾਦੀ ਸਿਰਫ 5,800 ਹੈ ਕਿਉਂਕਿ ਇੱਥੋਂ ਦੇ ਸਥਾਨਕ ਲੋਕ ਜਾਂ ਤਾਂ ਨੇੜਲੇ ਸ਼ਹਿਰਾਂ ਵਿਚ ਜਾਂ ਫਿਰ ਵਿਦੇਸ਼ਾਂ ਵਿਚ ਵੱਸ ਗਏ ਹਨ। ਇਸ ਲਈ ਸੰਬੂਕਾ ਦੀ ਨਗਰ ਪਰੀਸ਼ਦ ਨੇ ਪੁਰਾਣੇ ਖਾਲੀ ਪਏ ਮਕਾਨਾਂ ਨੂੰ ਖਰੀਦ ਕੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਨੂੰ ਘੱਟ ਕੀਮਤ 'ਤੇ ਵੇਚਣ ਦਾ ਫੈਸਲਾ ਲਿਆ ਹੈ ਤਾਂ ਜੋ ਨਵੇਂ ਲੋਕਾਂ ਨੂੰ ਇੱਥੇ ਵਸਣ ਲਈ ਆਕਰਸ਼ਿਤ ਕੀਤਾ ਜਾ ਸਕੇ।

ਸੰਬੂਕਾ ਦੇ ਮੇਅਰ ਲਿਓਨਾਰਡੋ ਸਿਕਾਸਿਓ ਨੇ ਦੱਸਿਆ ਕਿ ਨਗਰ ਪਰੀਸ਼ਦ ਨੇ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਪਹਿਲਾਂ ਇਨ੍ਹਾਂ ਘਰਾਂ ਨੂੰ ਖਰੀਦਿਆ। ਫਿਰ ਇਨ੍ਹਾਂ ਦੀ ਨੀਲਾਮੀ ਸ਼ੁਰੂ ਕੀਤੀ ਹੈ। ਪਹਿਲੇ 16 ਘਰ ਨੀਲਾਮ ਕੀਤੇ ਗਏ ਹਨ। ਇਹੀ ਨਹੀਂ ਉਕਤ ਸਾਰੇ ਘਰ ਵਿਦੇਸ਼ੀ ਲੋਕਾਂ ਨੇ ਖਰੀਦੇ ਹਨ। ਸੰਬੂਕਾ ਦੇ ਮੇਅਰ ਅਤੇ ਆਰਕੀਟੈਕਟ ਜਿਊਸੇਪ ਕੈਸੀਓਪੋ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਇਨ੍ਹਾਂ ਮਕਾਨਾਂ ਨੂੰ ਖਰੀਦਿਆ ਹੈ ਉਨ੍ਹਾਂ ਵਿਚ ਸੰਗੀਤਕਾਰ, ਡਾਂਸ ਕਲਾਕਾਰ, ਪੱਤਰਕਾਰ ਅਤੇ ਲੇਖਕ ਸ਼ਾਮਲ ਹਨ। ਇਹ ਬਹੁਤ ਚੰਗੀ ਗੱਲ ਹੈ ਕਿ ਇਹ ਲੋਕ ਵੱਕਾਰੀ ਪੇਸ਼ੇਵਰ ਹਨ। 

ਦੇਖਣ ਵਿਚ ਲੱਗ ਰਿਹਾ ਹੈ ਕਿ ਇਹ ਯੋਜਨਾ ਕਾਰਗਰ ਸਾਬਤ ਹੋਈ ਹੈ। ਇਸ ਯੋਜਨਾ ਵਿਚ ਪੂਰੀ ਦੁਨੀਆ ਦੇ ਕਲਾਕਾਰਾਂ ਅਤੇ ਹੋਰ ਲੋਕਾਂ ਨੇ ਦਿਲਚਸਪੀ ਦਿਖਾਈ ਹੈ। ਲੋਕ ਸੰਬੂਕਾ ਆਉਣ ਲਈ ਉਤਸ਼ਾਹਿਤ ਹਨ। ਵਿਦੇਸ਼ਾਂ ਤੋਂ ਆ ਕੇ ਲੋਕ ਇੱਥੇ ਕੁਦਰਤੀ ਨਜ਼ਾਰੇ ਦੇਖ ਸਕਦੇ ਹਨ। ਇਕ ਯੂਰੋ ਵਿਚ ਮਕਾਨ ਮਿਲਣ ਦੀ ਯੋਜਨਾ ਕਾਰਨ ਸੰਬੂਕਾ ਪੂਰੀ ਦੁਨੀਆ ਵਿਚ ਮਸ਼ਹੂਰ ਹੋ ਚੁੱਕਾ ਹੈ। ਹੁਣ ਤੱਕ 60 ਮਕਾਨ ਸਧਾਰਨ ਕੀਮਤਾਂ 'ਤੇ ਵੇਚੇ ਜਾ ਚੁੱਕੇ ਹਨ। 

ਸਸਤੀ ਕੀਮਤ 'ਤੇ ਮਿਲ ਰਹੇ ਘਰਾਂ ਨੂੰ ਖਰੀਦਣ ਦੀ ਸਿਰਫ ਇਕ ਸ਼ਰਤ ਹੈ ਕਿ ਖਰੀਦਦਾਰ ਮਕਾਨ ਦੀ ਮੁਰੰਮਤ ਕਰਾਉਣ ਵਿਚ ਖਰਚ ਹੋਣ ਵਾਲੀ ਕੀਮਤ ਖੁਦ ਦੇਵੇਗਾ। ਨਾਲ ਹੀ ਮਕਾਨ ਖਰੀਦਣ ਵਾਲੇ ਨੂੰ ਪਹਿਲਾਂ 5,000 ਪੌਂਡ ਮਤਲਬ 4 ਲੱਖ ਰੁਪਏ ਵਾਪਸੀ ਯੋਗ ਸੁਰੱਖਿਆ (Refundable security) ਦੇ ਤੌਰ 'ਤੇ ਜਮਾਂ ਕਰਵਾਉਣੀ ਹੋਣਗੇ। ਇਹੀ ਨਹੀਂ ਘਰ ਦੀ ਮੁਰੰਮਤ ਦਾ ਖਰਚ ਪਹਿਲਾਂ ਤੋਂ ਹੀ ਤੈਅ ਹੈ। ਅਥਾਰਿਟੀ ਨੇ ਇਸ ਦੀ ਸ਼ੁਰੂਆਤੀ ਕੀਮਤ 15,000 ਪੌਂਡ ਮਤਲਬ 12 ਲੱਖ ਰੁਪਏ ਤੈਅ ਕੀਤੀ ਹੈ। ਘਰ ਖਰੀਦਣ ਵਾਲਿਆਂ ਨੂੰ ਮੁਰਮੰਤ ਦੇ ਕੰਮ ਲਈ 3 ਸਾਲ ਦਾ ਸਮਾਂ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਟਲੀ ਦੇ ਪਿੰਡ ਕੈਨਡੇਲਾ ਦੇ ਅਧਿਕਾਰੀਆਂ ਨੇ ਕੁਝ ਅਜਿਹਾ ਹੀ ਆਫਰ ਦਿੱਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana