ਇਟਲੀ : ਦੂਜੀ ਵਿਸ਼ਵ ਜੰਗ ''ਚ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ ''ਚ ਹੋਏ ਸ਼ਰਧਾਂਜਲੀ ਸਮਾਗਮ
Monday, Sep 27, 2021 - 12:58 PM (IST)
ਰੋਮ/ਇਟਲੀ (ਕੈਂਥ): ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ: ਇਟਲੀ ਵੱਲੋਂ ਕਮੂਨੇ ਦੀ ਪਾਲਾਸੋਲੋ ਸੁਲ ਸੇਨੀਓ ਜ਼ਿਲ੍ਹਾ ਫਿਰੈਂਸੇ ਵਿਖੇ ਸਥਾਨਕ ਕਮੂਨੇ ਦੇ ਸਹਿਯੋਗ ਨਾਲ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਸਿੱਖ ਫ਼ੌਜੀਆਂ ਦਾ ਸ਼ਹੀਦੀ ਦਿਹਾੜਾ ਬਹੁਤ ਉਤਸਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਸਮਾਗਮ ਵਿੱਚ ਆਰਗਿਲ ਰੋਮਾਨਯਾ ਗਰੁੱਪ ਵੱਲੋਂ ਮਿਲੀਟਰੀ ਬੈਂਡ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ।ਉਪਰੰਤ ਕਮੂਨੇ ਅਤੇ ਕਮੇਟੀ ਵੱਲੋਂ ਯਾਦਗਾਰ ਤੇ ਫੁੱਲ ਭੇਂਟ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਸਵਿਟਜਰਲੈਂਡ ਦਾ ਇਤਿਹਾਸਿਕ ਫ਼ੈਸਲਾ, ਸਮਲਿੰਗੀ ਜੋੜਿਆਂ ਨੂੰ ਦਿੱਤੀ ਗਈ ਵਿਆਹ ਦੀ ਇਜਾਜ਼ਤ
ਕੋਵਿਡ ਦੀਆਂ ਪਾਬੰਦੀਆਂ ਕਾਰਨ ਇਸ ਵਾਰ ਵੀ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ।ਇਸ ਮੌਕੇ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ,ਸਤਨਾਮ ਸਿੰਘ, ਜਗਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ, ਗੁਰਮੇਲ ਸਿੰਘ ਭੱਟੀ ਅਤੇ ਜਸਬੀਰ ਸਿੰਘ ਧਨੋਤਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਟਲੀ ਵਿੱਚ 9 ਥਾਵਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਹੋਰ ਯਾਦਗਾਰਾਂ ਵੀ ਸਥਾਪਤ ਕੀਤੀਆਂ ਜਾਣਗੀਆਂ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਗਿੱਲ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਮਨਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੇ ਵੀ ਹਾਜ਼ਰੀ ਭਰੀ।