ਇਟਲੀ : ਸਪੋਰਟਸ ਕਲੱਬ ਬੈਰਗਾਮੋ ਵੱਲੋਂ ਸਾਲ 2023 ਕਬੱਡੀ ਸੀਜਨ ਲਈ ਨਵੀਂ ਟੀਮ ਦਾ ਐਲਾਨ

Monday, Nov 28, 2022 - 01:06 PM (IST)

ਇਟਲੀ : ਸਪੋਰਟਸ ਕਲੱਬ ਬੈਰਗਾਮੋ ਵੱਲੋਂ ਸਾਲ 2023 ਕਬੱਡੀ ਸੀਜਨ ਲਈ ਨਵੀਂ ਟੀਮ ਦਾ ਐਲਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋ, ਇਟਲੀ ਦੇ ਪ੍ਰਮੋਟਰਾਂ ਅਤੇ ਸਪੋਟਰਾਂ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ 2023 ਦੇ ਖੇਡ ਸੀਜਨ ਲਈ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਹਰਦੀਪ ਸਿੰਘ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਨੇ ਦੱਸਿਆ ਕਿ ਸਾਲ 2023 ਵਿੱਚ ਇਟਲੀ ਅਤੇ ਯੂਰਪ ਦੇ ਕਬੱਡੀ ਕੱਪਾਂ ਤੇ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋਂ ਅੰਤਰ ਰਾਸ਼ਟਰੀ ਪੱਧਰ 'ਤੇ ਨਾਂ ਚਮਕਾਉਣ ਵਾਲੇ ਸਟਾਰ ਖਿਡਾਰੀ ਨਾਲ ਸੱਜੀ ਟੀਮ ਤਿਆਰ ਕੀਤੀ ਗਈ ਹੈ ਜੋ ਆਪਣੇ ਜੌਹਰ ਆਉਂਦੇ ਸਾਲ ਦੇ ਕਬੱਡੀ ਕੱਪਾਂ ਵਿੱਚ ਵਿਖਾਏਗੀ। 

ਪੜ੍ਹੋ ਇਹ ਅਹਿਮ ਖ਼ਬਰ-ਅਗਲੇ ਸਾਲ ਮੁੜ ਆਉਣ ਦੇ ਵਾਅਦੇ ਨਾਲ ਮੁਕੰਮਲ ਹੋਈਆਂ ਤੀਜੀਆਂ ਅਤੇ ਚੌਥੀਆਂ 'ਸਿੱਖ ਗੇਮਸ' 

ਇਸ ਮੌਕੇ ਕਲੱਬ ਦੇ ਪ੍ਰਮੋਟਰ ਅਤੇ ਸਪੋਟਰਾਂ ਤੋਂ ਇਲਾਵਾ ਖਿਡਾਰੀ ਵੀ ਹਾਜ਼ਰ ਸਨ। ਇਸ ਮੌਕੇ ਤੇ ਸੰਦੀਪ ਗਿੱਲ, ਪਾਲ ਜੰਡੂਸਿੰਘਾ,ਸੁਖਚੈਨ ਸਿੰਘ ਠੀਕਰੀਵਾਲਾ, ਹੈਪੀ ਮੱਲਪੁਰ, ਕੋਨੀ ਲਿੱਧੜ,ਬੌਕਸਰ, ਮਨਪ੍ਰੀਤ ਲੰਬੜ,ਗੋਰਾ ਬੁੱਲੋਵਾਲ,ਪੰਮਾ ਭੁੱਲਰ, ਸਿਮਰਨ ਨਾਗਰਾ, ਗੋਪੀ ਤੁੰਗ,ਘੁੱਕਾ ਕਾਹਰੀਸਾਰੀ, ਇੰਦਰਜੀਤ ਅੰਬਾਲਾ ਜੱਟਾਂ, ਬੱਗਾ ਕਲਾਨੌਰ, ਬਿੱਕਰ ਸਿੰਘ, ਨਿੰਦਾ ਬੱਲ, ਕੁਲਦੀਪ ਪੱਡਾ ਅਤੇ ਕੁਮੈਂਟੇਟਰ ਅਮਨ ਆਦਿ ਹਾਜ਼ਰ ਸਨ। ਸਾਰੇ ਪਹੁੰਚੇ ਹੋਏ ਮਹਿਮਾਨਾਂ ਦਾ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਵੱਲੋਂ ਧੰਨਵਾਦ ਕੀਤਾ ਗਿਆ।


author

Vandana

Content Editor

Related News