ਉੱਘੇ ਸਮਾਜ ਸੇਵਕ ਤੇ ਸਾਹਿਤਕਾਰ ਮਨਜੀਤ ਪ੍ਰੀਤ ਨੂੰ ਸਦਮਾ, ਮਾਤਾ ਜੀ ਦੀ ਸੰਸਾਰਿਕ ਯਾਤਰਾ ਹੋਈ ਸੰਪੂਰਣ

Wednesday, Mar 10, 2021 - 01:15 PM (IST)

ਉੱਘੇ ਸਮਾਜ ਸੇਵਕ ਤੇ ਸਾਹਿਤਕਾਰ ਮਨਜੀਤ ਪ੍ਰੀਤ ਨੂੰ ਸਦਮਾ, ਮਾਤਾ ਜੀ ਦੀ ਸੰਸਾਰਿਕ ਯਾਤਰਾ ਹੋਈ ਸੰਪੂਰਣ

ਰੋਮ (ਕੈਂਥ): ਇਟਲੀ ਦੇ ਉੱਘੇ ਸਮਾਜ ਸੇਵਕ, ਲੇਖਕ ਤੇ ਸਾਹਿਤਕਾਰ ਮਨਜੀਤ ਪ੍ਰੀਤ (ਵਿੱਤ ਸਕੱਤਰ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ) ਨੂੰ ਉਸ ਵੇਲੇ ਅਸਹਿ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪੂਜਨੀਕ ਮਾਤਾ ਸਤਨਾਮ ਕੌਰ (64) ਦਾ ਅੱਜ ਰਿਜੋਇਮੀਆ ਵਿਖੇ ਦਿਹਾਂਤ ਹੋ ਗਿਆ। ਮਾਤਾ ਸਤਨਾਮ ਕੌਰ ਜੀ ਪਿਛਲੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ, ਜਿਸ ਲਈ ਉਨ੍ਹਾਂ ਦਾ ਲਗਾਤਾਰ ਇਲਾਜ ਵੀ ਚੱਲ ਰਿਹਾ ਸੀ ਪਰ ਆਖਰੀ ਸਮੇਂ ਵਿੱਚ ਮਾਤਾ ਸਤਨਾਮ ਕੌਰ ਜੀ ਵੱਲੋਂ ਬਿਲਕੁਲ ਠੀਕ ਹੋਕੇ ਆਪਣੀ ਸੰਸਾਰਿਕ ਯਾਤਰਾ ਸੰਪੂਰਣ ਕਰਨੀ ਇੱਕ ਮਹਾਨ ਸੰਪੂਰਣਤਾ ਹੀ ਹੋ ਸਕਦੀ ਹੈ।

PunjabKesari

ਮਨਜੀਤ ਪ੍ਰੀਤ ਹੁਰਾਂ ਦੱਸਿਆ ਕਿ ਅੱਜ ਉਹ ਜੋ ਵੀ ਹਨ ਉਹ ਮਾਤਾ ਜੀ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਹਨ। ਉਹਨਾਂ ਦਾ ਵਿਛੋੜਾ ਸਾਡੇ ਸਾਰੇ ਪਰਿਵਾਰ ਲਈ ਅਸਹਿ ਹੈ ਪਰ ਮਾਤਾ ਜੀ ਦੀਆਂ ਸਿੱਖਿਆਵਾਂ ਤੇ ਸਾਧਨਾ ਨਾਲ ਉਹ ਸਦਾ ਹੀ ਸਾਡੇ ਜੀਵਨ ਤੇ ਦਿਲਾਂ ਵਿੱਚ ਰਹਿਣਗੇ। ਮਾਤਾ ਸਤਨਾਮ ਕੌਰ ਦਾ ਸੰਸਕਾਰ ਇਸ ਹਫ਼ਤੇ ਰਿਜੋਇਮੀਆ ‘ਚ ਹੀ ਕੀਤਾ ਜਾਵੇਗਾ। ਮਨਜੀਤ ਪ੍ਰੀਤ ਨਾਲ ਇਸ ਦੁੱਖ ਦੀ ਘੜ੍ਹੀ ਵਿੱਚ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਨ ਤੇ ਇਟਲੀ ਦੀਆਂ ਭਾਰਤੀ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Vandana

Content Editor

Related News