ਉਮੀਦ ਦੀ ਕਿਰਨ: 2 ਮਹੀਨੇ ਦੀ ਮਾਸੂਮ ਨੇ ਜਿੱਤੀ ਕੋਰੋਨਾਵਾਇਰਸ ਖਿਲਾਫ ਜੰਗ
Thursday, Apr 09, 2020 - 03:56 PM (IST)

ਰੋਮ- ਇਟਲੀ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਦੋ ਮਹੀਨੇ ਦੀ ਬੱਚੀ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਵਜੰਮੀ ਬੱਚੀ ਨੂੰ ਦੇਸ਼ ਵਿਚ ਸਭ ਤੋਂ ਘੱਟ ਉਮਰ ਦੀ ਕੋਵਿਡ-19 ਮਰੀਜ਼ ਮੰਨਿਆ ਜਾ ਰਿਹਾ ਸੀ।
ਮੀਡੀਆ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਬੱਚੀ ਨੂੰ ਹੁਣ ਬੁਖਾਰ ਨਹੀਂ ਹੈ ਅਤੇ ਉਸ ਦੀ ਮਾਂ ਸਣੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਨਫੈਕਸ਼ਨ ਦੇ ਕਾਰਣ ਬੱਚੀ ਦੀ ਮਾਂ ਨਿਮੋਨੀਆ ਨਾਲ ਜੂਝ ਰਹੀ ਸੀ ਪਰ ਹੁਣ ਉਹ ਵੀ ਸਿਹਤਮੰਦ ਹੋ ਚੁੱਕੀ ਹੈ। ਮੀਡੀਆ ਮੁਤਾਬਕ ਦੋਵਾਂ ਨੂੰ 18 ਮਾਰਚ ਨੂੰ ਬਾਰੀ ਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਟਲੀ ਵਿਚ ਕੋਰੋਨਾਵਾਇਰਸ ਕਾਰਨ 17 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਸਰਕਾਰ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਸਮਾਜਿਕ ਮੇਲ-ਜੋਲ ਤੋਂ ਦੂਰੀ ਬਣਾਏ ਰੱਖਣ ਸਬੰਧੀ ਨਿਯਮਾਂ ਵਿਚ ਕਿਵੇਂ ਢਿੱਲ ਦਿੱਤੀ ਜਾਵੇ, ਜਿਸ ਨੇ ਵਾਇਰਸ ਦੇ ਇਨਫੈਕਸ਼ਨ ਕਾਰਣ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਉਣ ਵਿਚ ਮਦਦ ਕੀਤੀ ਹੈ। ਪਿਛਲੇ ਮਹੀਨੇ ਇਟਲੀ ਵਿਚ ਇਕ ਦਿਨ ਵਿਚ 969 ਮੌਤਾਂ ਤੱਕ ਹੋ ਚੁੱਕੀਆਂ ਹਨ।