ਅਫਗਾਨ ਲੋਕਾਂ ਨੂੰ ਲੈ ਕੇ ਇਟਲੀ ਦੀ ਆਖਰੀ ਉਡਾਣ ਪਹੁੰਚੀ ਰੋਮ

Friday, Aug 27, 2021 - 03:10 PM (IST)

ਅਫਗਾਨ ਲੋਕਾਂ ਨੂੰ ਲੈ ਕੇ ਇਟਲੀ ਦੀ ਆਖਰੀ ਉਡਾਣ ਪਹੁੰਚੀ ਰੋਮ

ਰੋਮ (ਭਾਸ਼ਾ): ਕਾਬੁਲ ਤੋਂ ਕੱਢੇ ਗਏ 109 ਅਫਗਾਨ ਨਾਗਰਿਕਾਂ ਦੇ ਨਾਲ ਇਟਲੀ ਦੀ ਆਖਰੀ ਉਡਾਣ ਰੋਮ ਪਹੁੰਚ ਗਈ।ਜਹਾਜ਼ ਵਿਚ ਸਵਾਰ ਇਕ ਇਟਾਲੀਅਨ ਸਰਕਾਰੀ ਰੇਡੀਓ ਪੱਤਰਕਾਰ ਨੇ ਕਿਹਾ ਕਿ ਉਡਾਣ ਸੀ-130 ਸ਼ੁੱਕਰਵਾਰ ਨੂੰ ਤੜਕੇ ਪਾਕਿਸਤਾਨ ਤੋਂ ਰਵਾਨਾ ਹੋਈ ਸੀ। ਉਹਨਾਂ ਨੇ ਕਿਹਾ ਕਿ ਇਟਾਲੀਅਨ ਕੌਂਸਲ ਕਾਬੁਲ ਹਵਾਈ ਅੱਡੇ 'ਤੇ ਠਹਿਰਿਆ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਕਾਬੁਲ ਹਵਾਈ ਅੱਡੇ ਤੋਂ ਆਪਣੇ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ

ਸ਼ੁੱਕਰਵਾਰ ਦੀ ਸਵੇਰ ਤੱਕ ਇਟਲੀ 4,900 ਤੋਂ ਵਧੇਰੇ ਅਫਗਾਨਾਂ ਨੂੰ ਲੈਕੇ ਨਿਕਲ ਚੁੱਕਾ ਸੀ। ਇਹ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਕਿ ਜਿਹੜੇ ਵਿਅਕਤੀਆਂ ਨੂੰ ਇਟਲੀ ਆਉਣ ਲਈ ਮਨਜ਼ੂਰੀ ਮਿਲ ਗਈ ਸੀ ਅਤੇ ਉਹ ਕਾਬੁਲ ਹਵਾਈ ਅੱਡੇ ਤੱਕ ਨਹੀਂ ਪਹੁੰਚ ਪਾਏ ਸਨ ਉਹਨਾਂ ਨੂੰ ਕਿਸੇ ਹੋਰ ਦੇਸ਼ਾਂ ਦੀਆਂ ਉਡਾਣਾਂ ਦੇ ਮਾਧਿਅਮ ਨਾਲ ਕੱਢਿਆ ਜਾ ਸਕਦਾ ਹੈ ਜਾਂ ਨਹੀਂ।


author

Vandana

Content Editor

Related News