ਇਟਲੀ ਦੀ ਅਰਥਵਿਵਸਥਾ ਨੁੰ ਮੁੜ ਲੀਹ ''ਤੇ ਲਿਆਉਣ ਦੀ ਤਿਆਰੀ

01/12/2019 7:32:54 PM

ਰੋਮ (ਏਜੰਸੀ)- ਇਟਲੀ ਦੇ ਪ੍ਰਧਾਨ ਮੰਤਰੀ ਗਿਉਸੇਪੇ ਕੋਂਟੇ ਦਾ ਕਹਿਣਾ ਹੈ ਕਿ ਪਾਪੁਲਰ ਪਾਰਟੀ ਦੀ ਦੇਸ਼ ਅਰਥਵਿਵਸਥਾ ਨੂੰ ਦੁਬਾਰਾ ਲੀਹ 'ਤੇ ਲਿਹਾਉਣ ਲਈ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਯੋਜਨਾ ਹੈ। ਕੋਂਟੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦੀ ਦੇਸ਼ ਵਿਚ ਬਦਲਾਅ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਨਵੇਂ ਕਾਨੂੰਨ ਤਿਆਰ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਰੋਮ ਵਿਚ ਹੋ ਰਹੀ ਇਟਲੀ ਦੇ ਲੇਬਰ ਕੰਸਲਟੈਂਟ ਦੀ ਜਨਰਲ ਅਸੈਂਬਲੀ ਵਿਚ ਇਹ ਗੱਲ ਕਹੀ।

ਇਟਲੀ ਦੀ ਕੇਂਦਰੀ ਅੰਕੜੇ ਏਜੰਸੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦਾ ਉਦਯੋਗਿਕ ਉਤਪਾਦਨ ਨਵੰਬਰ ਵਿਚ 1.6 ਫੀਸਦੀ ਡਿੱਗਿਆ ਹੈ ਜਦੋਂ ਕਿ ਨਵੰਬਰ 2017 ਵਿਚ ਇਹ 2.6 ਫੀਸਦੀ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਦਾਜ਼ੇ ਤੋਂ ਖਰਾਬ ਅੰਕੜੇ ਸੰਕੇਤ ਹਨ ਕਿ ਇਟਲੀ ਇਕ ਹੋਰ ਮੰਦੀ ਦੇ ਦੌਰ ਵੱਲ ਵੱਧ ਰਿਹਾ ਹੈ।


Sunny Mehra

Content Editor

Related News