ਇਟਲੀ ''ਚ ਇੱਕ ਹੋਰ ਪੰਜਾਬਣ ਨੇ ਵਧਾਇਆ ਮਾਣ, ਸਰਕਾਰੀ ਗਜ਼ਟ ''ਚ ਦਰਜ ਹੋਇਆ ਨਾਂ

Sunday, Sep 27, 2020 - 06:26 PM (IST)

ਰੋਮ/ਇਟਲੀ (ਕੈਂਥ): ਪੰਜਾਬੀਆਂ ਦੀਆਂ ਹੋਣਹਾਰ ਧੀਆਂ ਜਿਵੇਂ ਇਟਲੀ ਵਿਚ ਅੱਜਕੱਲ੍ਹ ਸਫਲਤਾ ਦੇ ਝੰਡੇ ਬੁਲੰਦ ਕਰ ਰਹੀਆਂ ਹਨ, ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇੱਥੇ ਵੀ ਪੰਜਾਬੀਆਂ ਦੀ ਚੜਤ ਸਿਰ ਚੜ੍ਹ ਕੇ ਬੋਲੇਗੀ। ਅਜਿਹੀ ਹੀ ਇਕ ਪੰਜਾਬਣ ਰੂਪੀ ਮਾਵੀ ਨੇ ਇਟਲੀ ਵਿਚ ਕੋਮਰਚੀਆਲਿਸਟਾ ਦੀ ਡਿਗਰੀ ਕਰਕੇ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਕੋਮਰਚੀਆਲਿਸਟੀ ਐਡ ਐਸਪੈਰੇਤੀ ਕੋਨਤਾਬਲੀ ਦੇ ਵਿਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਇਹ ਪਹਿਲੀ ਪੰਜਾਬਣ ਹੈ ਜਿਸ ਨੂੰ ਕਿ ਇਹ ਮਾਣ ਹਾਸਲ ਹੋਇਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਐਕਸ ਗਰਲਫ੍ਰੈਂਡ ਦੇ ਘਰ ਨੇੜੇ ਡਰੋਨ ਨਾਲ ਕੀਤੇ ਧਮਾਕੇ, ਹੋਈ ਜੇਲ੍ਹ

ਪੰਜਾਬਣ ਰੂਪੀ ਮਾਵੀ ਆਪਣੇ ਪਿਤਾ ਪਾਲ ਮਾਵੀ, ਮਾਤਾ ਕੁਲਦੀਪ ਕੌਰ, ਭਰਾ ਗੁਰਕੀਰਤਨ ਮਾਵੀ ਅਤੇ ਭੈਣ ਹਰਪ੍ਰੀਤ ਮਾਵੀ ਨਾਲ ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਕਿਆਰੀ ਵਿਖੇ ਰਹਿ ਰਹੀ ਹੈ। ਉਸ ਨੇ ਯੂਨੀਵਰਸਿਟੀ ਬੈਰਗਾਮੋ ਤੋਂ ਇਕਨਾਮਿਕਸ ਇਨ ਫਾਇਨਾਂਸ ਦੀ ਡਿਗਰੀ ਪੰਜ ਸਾਲਾ ਦੀ ਸਖਤ ਮਿਹਨਤ ਨਾਲ ਪਹਿਲੇ ਦਰਜ਼ੇ ਵਿਚ ਪੜ੍ਹਾਈ ਪੂਰੀ ਕਰ ਕੇ ਹਾਸਲ ਕੀਤੀ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਟਲੀ ਵਿੱਚ ਜਨਮੀ ਪੰਜਾਬਣ ਰੂਪੀ ਮਾਵੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਸਮਾਣਾ ਕਲਾਂ ਨਾਲ ਸਬੰਧਤ ਹੈ।


Vandana

Content Editor

Related News