ਇਟਲੀ ''ਚ ਉਤਸ਼ਾਹ ਨਾਲ ਮਨਾਇਆ ਰਿਸ਼ੀ ਵਾਲਮੀਕਿ ਦਾ ਆਗਮਨ ਦਿਹਾੜਾ

Monday, Nov 05, 2018 - 12:08 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)— ਭਗਵਾਨ ਰਿਸ਼ੀ ਵਾਲਮੀਕਿ ਦਾ ਆਗਮਨ ਪੂਰਬ ਦਿਹਾੜਾ ਇਟਲੀ ਰਹਿੰਦੀਆਂ ਨਾਮ ਲੈਵਾ ਸੰਗਤਾਂ ਵਲੋਂ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੋਂ ਦੇ ਕਸਬਾ ਲਵੀਨੀਓ ਦੇ ਗੁ: ਗੋਬਿੰਦਸਰ ਸਾਹਿਬ ਵਿਖੇ ਰਿਸ਼ੀ ਵਾਲਮੀਕਿ ਦੇ ਆਗਮਨ ਪੂਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਦਿਆਂ ਪ੍ਰੋਗਰਾਮ ਕਰਵਾਏ ਗਏ, ਜਿੰਨ੍ਹਾਂ ਵਿਚ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੀਆਂ ਸੰਗਤਾਂ ਨੇ ਪੁੱਜ ਕੇ ਭਗਵਾਨ ਰਿਸ਼ੀ ਵਾਲਮੀਕਿ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਤੇ ਭਾਈ ਬਲਵਿੰਦਰ ਸਿੰਘ ਭਾਗੋਅਰਾਈਆ ਵਲੋਂੋ ਭਗਵਾਨ ਵਾਲਮੀਕਿ ਜੀ ਦੇ ਜੀਵਨ ਕਾਲ ਨਾਲ ਸਬੰਧਤ ਇਤਿਹਾਸ ਸੁਣਾਇਆ ਗਿਆ।

ਉਪਰੰਤ ਵਾਲਮੀਕਿ ਸਭਾ ਲਵੀਨੀਓ ਦੇ ਆਗੂ ਬਖਸ਼ੀਸ਼ ਸਿੰਘ, ਸ਼੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਅਤੇ ਨਰਿੰਦਰ ਸਿੰਘ ਢਿੱਲੋਂ ਵਲੋਂ ਪੁੱਜੇ ਹੋਏ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਹੈਡ ਗ੍ਰੰਥੀ ਦਲਬੀਰ ਸਿੰਘ ਤੇ ਬਲਜਿੰਦਰ ਸਿੰਘ ਬੱਲ ਆਦਿ ਵੀ ਪੁੱਜੀਆਂ ਹੋਈਆਂ ਸੰਗਤਾਂ ਵਿਚ ਮੌਜੂਦ ਸਨ।


Vandana

Content Editor

Related News