ਇਟਲੀ ''ਚ ਕਪੂਰਥਲਾ ਦੇ ਪਿੰਡ ਝੰਡਾ ਲੁਬਾਣਾ ਦੇ ਨੌਜਵਾਨ ਦੀ ਮੌਤ
Saturday, May 08, 2021 - 01:38 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਆਏ ਦਿਨ ਹੋਣ ਵਾਲੀਆਂ ਜਵਾਨ ਮੌਤਾਂ ਦੀ ਵੱਧਦੀ ਗਿਣਤੀ ਨੂੰ ਲੈਕੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਰਾਜਧਾਨੀ ਰੋਮ ਵਿਚ ਹੋਈਆ 2 ਜਵਾਨ ਮੌਤਾਂ ਤੋ ਬਾਅਦ ਕਪੂਰਥਲਾ ਜਿਲ੍ਹੇ ਦੇ ਪਿੰਡ ਝੰਡਾ ਲੁਬਾਣਾ ਦੇ ਵਸਨੀਕ ਸਤਨਾਮ ਸਿੰਘ ਜੋ ਕਿ ਪਿਛਲੇ ਸਮਾਂ ਤੋ ਲਾਤੀਨਾਂ ਜਿਲ੍ਹੇ ਦੇ ਪਿੰਡ (ਬੇਲਾਫਰਨੀਆ) ਵਿਚ ਰਹਿੰਦੇ ਹੋਏ ਆਪਣੀਆਂ ਪਰਿਵਾਰਕ ਜਿੰਮੇਵਾਰੀਆ ਨੂੰ ਨਿਭਾਉਂਦੇ ਆ ਰਹੇ ਸਨ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਪ੍ਰਾਪਤ ਵੇਰਵਿਆਂ ਅਨੁਸਾਰ ਉਨਾਂ ਨੂੰ ਸਾਹ੍ ਲੈਣ ਵਿਚ ਆ ਰਹੀ ਮੁਸ਼ਕਲ ਕਾਰਨ ਨੇੜਲੇ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਤਿਆਗ ਦੇ ਹੋਏ ਗੁਰੂ ਚਰਨ੍ਹਾਂ ਵਿਚ ਜਾ ਬਿਰਾਜੇ। ਮ੍ਰਿਤਕ ਆਪਣੇ ਪਿੱਛੇ ਧਰਮ ਪਤਨੀ ਤੋ ਇਲਾਵਾ ਛੋਟੇ ਬੱਚੇ ਛੱਡ ਗਿਆ ਹੈ। ਦੱਸਣਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵੱਧਣ ਨਾਲ ਇਟਲੀ ਰਹਿੰਦੇ ਕਈ ਪੰਜਾਬੀ ਪਰਿਵਾਰਾਂ ਦੀਆਂ ਆਸਾਂ ਦੇ ਦੀਵੇ ਗੁੱਲ ਹੋਏ ਹਨ।