ਇਟਲੀ ''ਚ ਪੰਜਾਬੀ ਪਰਿਵਾਰ ਅਮਰਜੀਤ ਸਿੰਘ ਵੱਲੋਂ 250 ਲੋੜਵੰਦਾਂ ਨੂੰ ਛਕਾਇਆ ਗਿਆ ਲੰਗਰ

05/06/2020 6:13:18 PM

ਰੋਮ (ਕੈਂਥ): ਕੋਰੋਨਾ ਸੰਕਟ ਦੌਰਾਨ ਇਟਲੀ ਸਰਕਾਰ ਦੇ ਨਾਲ ਇਟਲੀ ਦਾ ਆਮ ਆਦਮੀ ਅਤੇ ਵਿਦੇਸ਼ੀ ਕਾਮੇ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੇ ਹਨ। ਜਿਹਨਾਂ ਨੂੰ ਸਹਾਰਾ ਦੇਣ ਹਰ ਉਹ ਇਨਸਾਨ ਅੱਗੇ ਆ ਰਿਹਾ ਹੈ ਜਿਹੜਾ ਕਿ ਇਟਲੀ ਨੂੰ ਰੱਜਵਾਂ ਪਿਆਰ ਹੀ ਨਹੀਂ ਕਰਦਾ ਸਗੋਂ ਇਟਲੀ ਦੀ ਬਿਹਤਰੀ ਲਈ ਵੀ ਸਦਾ ਹੀ ਯਤਨਸ਼ੀਲ ਰਹਿੰਦਾ ਹੈ।ਬੇਸ਼ੱਕ ਅਜਿਹੇ ਇਨਸਾਨ ਆਪ ਵੀ ਮਿਹਨਤ ਮੁਸ਼ਕਤ ਕਰਦੇ ਹਨ ਪਰ ਫਿਰ ਵੀ ਇਹ ਲੋਕ ਦੂਜਿਆਂ ਦੀ ਸਹਾਇਤਾ ਲਈ ਦਿਲ ਦੇ ਰਾਜੇ ਹੁੰਦੇ ਹਨ।ਅਜਿਹੇ ਹੀ ਸਾਊ ਸੁਭਾਅ ਵਾਲੇ ਭਾਰਤੀ ਪੰਜਾਬੀ ਹਨ ਸੰਦੀਪ ਸਿੰਘ ਜਿਹੜੇ ਕਿ ਇਟਲੀ ਦੇ ਸਰਦੇਨੀਆ ਸੂਬੇ ਦੇ ਕਾਲਆਰੀ ਇਲਾਕੇ ਵਿੱਚ ਆਪਣੇ ਪਿਤਾ ਅਮਰਜੀਤ ਸਿੰਘ ਅਤੇ ਭਰਾ ਮਨਜੀਤ ਸਿੰਘ ਹੁਰਾਂ ਨਾਲ ਮਿਲਕੇ ਪਿਛਲੇ 8 ਸਾਲਾਂ ਤੋਂ ਦੋ ਇੰਡੀਅਨ ਰੈਸਟੋਰੈਂਟ ਚਲਾਉਂਦੇ ਹਨ।

PunjabKesari

ਕੋਰੋਨਾ ਸੰਕਟ ਦੌਰਾਨ ਹੁਣ ਇਹਨਾਂ ਦੇ ਦੋਨੋ ਰੈਸਟੋਰੈਂਟ ਬੰਦ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਤ ਸੰਦੀਪ ਸਿੰਘ ਦੇ ਹੌਂਸਲੇ ਬੁਲੰਦ ਹਨ ਤੇ ਉਹ ਜਿਨ੍ਹਾਂ ਵੀ ਹੋ ਸਕੇ ਲੋਕਾਂ ਦੀ ਸਹਾਇਤਾ ਲਈ ਮੋਹਰੀ ਰਹਿੰਦੇ ਹਨ।ਕੋਰੋਨਾ ਸੰਕਟ ਕਾਰਨ ਸਰਦੇਨੀਆਂ ਵਿੱਚ ਕੰਮ-ਕਾਰ ਠੱਪ ਹਨ ਜਿਸ ਕਾਰਨ ਵਿਦੇਸ਼ੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਪ੍ਰੇਸ਼ਾਨੀ ਨੂੰ ਦੇਖਦਿਆਂ ਹੀ ਸੰਦੀਪ ਸਿੰਘ ਨੇ ਇਟਲੀ ਭਰ ਵਿੱਚ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸਮਾਜ ਸੇਵੀ ਸੰਸਥਾ ਕਾਰੀਤਾਸ ਦੀ ਸਾਖ਼ਾ ਕਾਲਆਰੀ ਕਾਰੀਤਾਸ ਨੂੰ 250 ਵਿਅਕਤੀਆਂ ਦਾ ਲੰਗਰ ਤਿਆਰ ਕਰਕੇ ਦਿੱਤਾ।ਜਿਸ ਵਿੱਚ 60 ਉਹ ਇਸਲਾਮੀ ਲੋਕ ਸਨ ਜਿਹਨਾਂ ਦੇ ਰੋਜ਼ੇ ਚੱਲ ਰਹੇ ਹਨ ਤੇ ਅੱਜ ਦੇ ਰੋਜ਼ਾ ਖੋਲਣ ਲਈ ਉਹਨਾਂ ਲਈ ਵਿਸ਼ੇਸ਼ ਤੌਰ 'ਤੇ ਦੁਪਿਹਰ ਦਾ ਲੰਗਰ ਪੈਕ ਕਰਕੇ ਦਿੱਤਾ ਗਿਆ।ਜਿਸ ਲਈ ਕਾਰੀਤਾਸ ਵੱਲੋਂ ਉਹਨਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਹੁਣ ਕੋਵਿਡ-19 ਦੇ ਵਿਰੁੱਧ ਅਗਲੇ ਪੜਾਅ 'ਚ ਹੈ : ਟਰੰਪ

ਇਸ ਮੌਕੇ ਅਮਰਜੀਤ ਸਿੰਘ ਅਤੇ ਸਮੁੱਚੇ ਪਰਿਵਾਰ ਨੇ ਦੁਨੀਆ ਨੂੰ ਕੋਰੋਨਾ ਸੰਕਟ ਵਿੱਚੋਂ ਕੱਢਣ ਲਈ ਵਾਹਿਗੁਰੂ ਅੱਗੇ ਵਿਸ਼ੇਸ਼ ਅਰਦਾਸ ਅਰਜੋਈ ਵੀ ਕੀਤੀ ਗਈ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਵੀ ਇਟਲੀ ਵਾਸੀਆਂ ਦੀ ਆਰਥਿਕ ਮਦਦ ਕਰਨ ਲਈ ਪ੍ਰੇਰਿਤ ਕੀਤਾ।ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ 250 ਲੋੜਵੰਦਾਂ ਨੂੰ ਗੁਰੂ ਨਾਨਕ ਦਾ ਲੰਗਰ ਛਕਾਕੇ ਇਟਾਲੀਅਨ ਲੋਕਾਂ ਦੇ ਦਿਲ ਜਿੱਤ ਲਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨੂੰ ਜਿਹੜੇ ਉਹਨਾਂ ਕੋਲੋ ਕਾਫ਼ੀ ਦੂਰ ਰਹਿੰਦੇ ਹਨ ਉਹਨਾਂ ਨੂੰ ਵੀ ਖਾਣ-ਪੀਣ ਦਾ ਸਮਾਨ ਘਰ ਪਹੁੰਚਾਇਆ ਹੈ।
 


Vandana

Content Editor

Related News