ਇਟਲੀ : ਧੂਮ-ਧਾਮ ਨਾਲ ਮਨਾਇਆ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

Monday, Aug 01, 2022 - 10:15 AM (IST)

ਇਟਲੀ : ਧੂਮ-ਧਾਮ ਨਾਲ ਮਨਾਇਆ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਰੋਮ/ਇਟਲੀ (ਕੈਂਥ): ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਸਮਾਜ ਵਿੱਚ ਵਹਿਮਾਂ-ਭਰਮਾਂ ਦਾ ਨਾਸ਼ ਕਰਨ ਵਾਲੇ ਇਨਕਲਾਬੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦਾ 624ਵਾਂ ਪ੍ਰਕਾਸ਼ ਦਿਹਾੜਾ "ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ" ਦੀ ਪਾਵਨ ਹਜੂਰੀ ਵਿੱਚ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ।ਇਸ ਮੌਕੇ "ਸ਼੍ਰੀ ਅੰਮ੍ਰਿਤਬਾਣੀ" ਦੇ ਆਰੰਭੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਵਿਸ਼ਾਲ ਧਾਰਮਿਕ ਦੀਵਾਨ ਸਜੇ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਕਲਾਕਾਰ ਦਾ ਕਮਾਲ, ਰੋਜ਼ਾਨਾ 20 ਘੰਟੇ ਮਿਹਨਤ ਕਰਕੇ ਬਣਾਈ ਦੁਬਈ ਦੇ ਸ਼ਾਸਕ ਦੀ 'ਤਸਵੀਰ' 

ਸਬਾਊਦੀਆ ਵਿਖੇ ਭਾਈ ਅਮਰੀਕ ਲਾਲ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਨਲਾਬੀ ਜੀਵਨ ਵਿੱਚ ਕੀਤੀ ਘਾਲਨਾਵਾਂ ਦਾ ਵਿਸਥਾਰਪੂਰਵਕ ਵਰਨਣ ਕਰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਕਿ ਸਭ ਨੂੰ ਮੁਨੱਖਤਾ ਦਾ ਉਪਦੇਸ਼ ਦਿੰਦੀ ਹੈ, ਉੱਥੇ ਹੀ ਸਾਨੂੰ ਸਮਾਜ ਅੰਦਰ ਫੈਲ ਰਹੇ ਵਹਿਮਾਂ-ਭਰਮਾਂ ਦਾ ਡੱਟਵਾਂ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ।ਸਤਿਗੁਰਾਂ ਦੀ ਬਾਣੀ ਇਹ ਦਰਸਾਉਂਦੀ ਹੈ ਕਿ ਜਿਸ ਇਨਸਾਨ ਦੇ ਘਰ ਬੁੱਢੇ ਮਾਂ-ਬਾਪ ਸੇਵਾ ਦੁੱਖੋ ਦੁੱਖੀ ਹਨ ਅਤੇ ਉਹ ਇਨਸਾਨ ਧਾਰਮਿਕ ਅਸਥਾਨਾਂ ਉੱਤੇ ਜਾ-ਜਾ ਲੰਗਰ ਲਗਾਉਂਦਾ ਅਤੇ ਸੇਵਾ ਕਰਦਾ ਹੈ ਤਾਂ ਉਸ ਲਈ ਇਹ ਸਭ ਕੰਮ ਵਿਅਰਥ ਹਨ ਕਿਉਂਕਿ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਦਾਨ-ਪੁੰਨ ਨਹੀ।ਇਸ ਮੌਕੇ ਰਾਮ ਆਸਰਾ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈਕੇ ਆਪਣਾ ਲੋਕ ਸੁੱਖੀ ਅਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ।ਅਜਿਹੇ ਰਹਿਬਰ ਦੁਨੀਆਂ ਵਿੱਚ ਵਿਰਲੇ ਹੀ ਆਉਂਦੇ ਹਨ।ਇਸ ਮੌਕੇ ਸੰਗਤਾਂ ਲਈ ਮਾਲ ਪੁੜਿਆ ਦੇ ਨਾਲ ਜਲੇਬ ਦੇ ਅਤੁੱਟ ਲੰਗਰ ਵੀ ਵਰਤਾਏ ਗਏ।


author

Vandana

Content Editor

Related News