ਇਟਲੀ : ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਨਾਲ ਲਗਾਇਆ ਗਿਆ ਦੂਜਾ ਪਾਸਪੋਰਟ ਕੈਂਪ
Friday, Oct 26, 2018 - 11:18 AM (IST)
ਰੋਮ(ਕੈਂਥ)— ਸਮਾਜ ਸੇਵੀ ਖੇਤਰ ਵਿੱਚ ਦਿਨ ਰਾਤ ਸਰਗਰਮ ਇਟਲੀ ਦੀ ਸੰਸਥਾ 'ਇੱਕ ਓਂਕਾਰ ਏਕਤਾ ਇੰਡੀਅਨ ਕਤਾਨੀਆ ਇਟਲੀ' ਵੱਲੋਂ ਭਾਰਤੀ ਅੰਬੈਂਸੀ ਰੋਮ ਅਤੇ ਸੀ. ਜੀ. ਆਈ. ਐੱਲ. ਕਤਾਨੀਆ ਦੇ ਸਹਿਯੋਗ ਨਾਲ ਸ਼ਹਿਰ ਕਤਾਨੀਆ ਵਿਖੇ ਦੂਜਾ ਵਿਸ਼ੇਸ਼ ਪਾਸਪੋਰਟ ਕੈਂਪ ਲਗਵਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਭਾਰਤੀਆਂ ਨੇ ਸ਼ਮੂਲੀਅਤ ਕੀਤੀ। ਇਹ ਸਭ ਪਲੇਰਮੋ, ਰਾਗੂਸਾ, ਸਿਰਾਗੂਸਾ ਤੇ ਕਤਾਨੀਆ ਆਦਿ ਇਲਾਕੇ ਤੋਂ ਆਏ ਸਨ।

ਇਸ ਕੈਂਪ ਵਿੱਚ ਪਾਸਪੋਰਟ ਰੀਨਿਊ, ਨਾਂ ਬਦਲੀ, ਜਨਮ ਸਰਟੀਫਿਕੇਟ ਆਦਿ ਦੀਆਂ ਅਰਜ਼ੀਆਂ ਦਿੱਤੀਆਂ ਗਈਆਂ।ਇਸ ਪਾਸਪੋਰਟ ਕੈਂਪ ਵਿੱਚ ਭਾਰਤੀ ਅੰਬੈਂਸੀ ਰੋਮ ਤੋਂ ਮੈਡਮ ਸਰੁੱਚੀ ਸ਼ਰਮਾ ਫਸਟ ਸੈਕਟਰੀ ਨੇ ਕੈਂਪ ਵਿੱਚ ਆਏ ਭਾਰਤੀਆਂ ਦੀਆਂ ਮੁਸ਼ਕਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ। ਭਾਰਤੀ ਅੰਬੈਂਸੀ ਰੋਮ ਦਾ ਇਸ ਕੈਂਪ ਲਈ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ 'ਇੱਕ ਓਂਕਾਰ ਏਕਤਾ ਇੰਡੀਅਨ ਕਤਾਨੀਆ' ਸੰਸਥਾ ਦੇ ਪ੍ਰਧਾਨ ਪ੍ਰਗਟ ਸਿੰਘ ਗੋਸਲ , ਸੈਕਟਰੀ ਰਾਜਵਿੰਦਰ ਸਿੰਘ(ਰਾਜੂ),ਖਜਾਨਚੀ ਲੱਛਮਣ ਸਿੰਘ(ਮੰਗਾ) ਤੇ ਉਪ ਪ੍ਰਧਾਨ ਮਨਪ੍ਰੀਤ ਕੌਰ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਨ੍ਹਾਂ ਨੂੰ ਕਤਾਨੀਆ ਦੇ ਭਾਰਤੀ ਦੋ-ਦੋ ਦਿਨ ਪ੍ਰੇਸ਼ਾਨ ਹੋ ਕੰਮ ਛੱਡ ਕੇ ਆਪਣਾ ਦੁੱਖ ਸੁਣਾਉਣ ਰੋਮ ਜਾਂਦੇ ਸਨ, ਅੱਜ ਉਹ ਸਾਡੇ ਹਮਦਰਦ ਸਾਡੇ ਵਿਹੜੇ ਆਏ ਹਨ। ਇਸ ਮੌਕੇ ਸੰਸਥਾ ਵੱਲੋਂ ਮੈਡਮ ਸਰੁੱਚੀ ਸ਼ਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਕੈਂਪ ਨੂੰ ਕਾਮਯਾਬ ਕਰਨ ਲਈ ਮਨੂਆਲੇ ਕਤਾਨੀਆ ਸੀ. ਜੀ. ਆਈ. ਐੱਲ. , ਚਰਨਜੀਤ ਸਿੰਘ (ਰਾਣਾ), ਪਵਨ ਕੁਮਾਰ, ਮਨਜੀਤ ਸਿੰਘ( ਹੈਪੀ) ,ਮੁਨਸ਼ੀ , ਜਿੰਮੀ , ਸਾਹਸ਼ਨਕ ਸਿੰਘ ਤੇ ਸੌਰਭ ਮਹਿਰਾ, ਹਰਜਿੰਦਰ ਕੁਮਾਰ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੂਜੇ ਪਾਸਪੋਰਟ ਕੈਂਪ ਤੋਂ ਲੋੜਵੰਦ ਭਾਰਤੀਆਂ ਨੇ ਭਰਪੂਰ ਲਾਭ ਲਿਆ। ਇਸ ਨੂੰ ਇਲਾਕੇ ਦੇ ਸਮੂਹ ਭਾਰਤੀਆਂ ਦੇ ਸਹਿਯੋਗ ਨਾਲ ਨੇਪੜੇ ਚੜ੍ਹਿਆ ਗਿਆ।
