ਮਿਲਾਨ ਕੌਂਸਲੇਟ ਵਲੋਂ ਪਾਸਪੋਰਟ ਕੈਂਪ ਆਯੋਜਿਤ, 300 ਭਾਰਤੀਆਂ ਦੀਆਂ ਮੁਸ਼ਕਲਾਂ ਹੋਈਆਂ ਹੱਲ
Tuesday, Dec 24, 2019 - 04:50 PM (IST)

ਮਿਲਾਨ/ ਇਟਲੀ (ਸਾਬੀ ਚੀਨੀਆ): ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹੂਲਤ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਕੌਂਸਲੇਟ ਦਫਤਰ ਮਿਲਾਨ ਵਲੋਂ ਲਗਾਤਾਰ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਇਸੇ ਹੀ ਲੜੀ ਦੇ ਤਹਿਤ ਵੀਨਸ ਮੈਸਤਰੇ ਸ਼ਹਿਰ ਵਿਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 180 ਪਾਸਪੋਰਟ / A ਸੀ ਆਈ ਕਾਰਡ ਜਮਾਂ ਕੀਤੇ ਗਏ ਅਤੇ 105 ਪਾਸਪੋਰਟ/A ਸੀ ਆਈ ਤਿਆਰ ਲੋਕਾਂ ਨੂੰ ਦਿੱਤੇ ਗਏ। ਇਸ ਤੋਂ ਇਲਾਵਾ 10 ਲਾਈਫ ਸਰਟੀਫਿਕੇਟ ਵੀ ਜਾਰੀ ਕੀਤੇ ਗਏ।
ਭਾਰਤੀ ਕੌਂਸਲੇਟ ਜਨਰਲ ਸ੍ਰੀ ਜਾਰਜ ਬਿਨੋਈ ਜੀ ਅਤੇ ਵੀ.ਸੀ, ਰਾਜੇਸ਼ ਭਾਟੀਆ ਜੀ ਵਲੋਂ ਸਮੁੱਚੇ ਸਟਾਫ ਨਾਲ ਅਪਣੀਆਂ ਸੇਵਾਵਾਂ ਦਿੱਤੀਆਂ ਗਈਆਂ, ਇਸ ਸਮੇਂ ਨਾਰੀ ਐਸੋਸੀਏਸ਼ਨ ਇਟਲੀ ਦੀ ਸਮੁੱਚੀ ਟੀਮ ਵਲੋਂ ਵੀ ਲੋਕਾਂ ਦੀ ਸਹੂਲਤ ਲਈ ਵਿਸ਼ੇਸ ਯੋਗਦਾਨ ਦਿੱਤਾ ਗਿਆ।ਜਿਨ੍ਹਾਂ ਵਿਚ ਅਨਿਲ ਕੁਮਾਰ ਲੋਧੀ ,ਅਖਿਲ ਕੁਮਾਰ ,ਸੁਜਾਤਾ ਕੁਮਾਰੀ ,ਪੱਲਵੀ,ਰਾਜੂ ਚਮਕੌਰ ਜੀ ,ਜਾਨਵੀ ਚੌਧਰੀ, ਸੁਰਿੰਦਰ ਜੀ, ਜਗਜੀਤ ਸਿੰਘ ਆਦਿ ਦੇ ਨਾਮ ਪ੍ਰਮੁੱਖ ਹਨ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਲੋਕਾਂ ਵਲੋ ਕੈਂਪ ਦੀ ਸਫਲਤਾ ਅਤੇ ਸਹੂਲਤਾਂ ਲਈ ਕੌਂਸਲੇਟ ਜਨਰਲ ਮਿਲਾਨ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਅਤੇ ਸੰਤੁਸ਼ਟੀ ਜ਼ਾਹਰ ਕੀਤੀ ਗਈ।