ਇਟਲੀ : ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਵਰਖਾ ਦੁੱਗਲ ਨੇ ਸੰਗਤਾਂ ਨੂੰ ਕਹੀ ਇਹ ਗੱਲ

Thursday, Dec 30, 2021 - 02:29 PM (IST)

ਇਟਲੀ : ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਵਰਖਾ ਦੁੱਗਲ ਨੇ ਸੰਗਤਾਂ ਨੂੰ ਕਹੀ ਇਹ ਗੱਲ

ਰੋਮ (ਕੈਂਥ): ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਟੈਂਪਲ ਮਨਤੈਕੀਓ ਮਾਜੋਰੇ ਵਿਚੈਂਸਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਭੋਗ ਪੈਣ ਤੋਂ ਉਪਰੰਤ ਉੱਘੇ ਅੰਬੇਦਕਰੀ ਭੈਣ ਵਰਖਾ ਦੁੱਗਲ ਜਰਮਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ, ਉਨ੍ਹਾਂ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਵਲੋਂ ਕੀਤੇ ਹੋਏ ਸੰਘਰਸ਼ ਬਾਰੇ ਅਤੇ ਬਾਬਾ ਸਾਹਿਬ ਜੀ ਦੇ ਜੀਵਨ 'ਤੇ ਆਪਣੇ ਵੱਡਮੁੱਲੇ ਵਿਚਾਰ ਸੰਗਤਾਂ ਦੇ ਸਨਮੁੱਖ ਰੱਖੇ ਅਤੇ ਨਾਲ ਹੀ ਸਾਰੀਆ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਤ ਕੀਤਾ।

PunjabKesari

ਭੈਣ ਵਰਖਾ ਦੁੱਗਲ ਨੇ ਹਾਜ਼ਰੀਨ ਸੰਗਤ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਸੁਪਨਾ ਸਾਕਾਰ ਕਰਨ ਦਾ ਸੌਖਾ ਤਰੀਕਾ ਸੱਤਾ ਦੇ ਭਾਗੀਦਾਰ ਬਣਨ ਵੱਲ ਇਸ਼ਾਰਾ ਕਰਕੇ ਕਿਹਾ ਹੁਣ ਇੱਕ ਵਾਰ ਫਿਰ ਸਮਾਂ ਤੁਹਾਨੂੰ ਰਾਜਾ ਬਣਾਉਣ ਵਾਲਾ ਆ ਰਿਹਾ ਹੈ।ਆਓ ਆਪਣੇ ਵੋਟ ਦੀ ਸਹੀ ਵਰਤੋਂ ਕਰਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਬੁਲੰਦ ਕਰੀਏ।ਇਸ ਮਹਾਂ ਪ੍ਰੀ ਨਿਰਵਾਣ 'ਤੇ ਜਿੱਥੇ ਭੈਣ ਵਰਖਾ ਦੁੱਗਲ ਨੇ ਬਾਬਾ ਸਾਹਿਬ ਜੀ ਪੂਰੇ ਜੀਵਨ ਦੇ ਸੰਘਰਸ਼ ਨੂੰ ਸੰਗਤਾਂ ਦੇ ਸਾਹਮਣੇ ਰਖਿਆ, ਉੱਥੇ ਨਾਲ ਨਾਲ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਮੈਂਬਰ ਸਹਿਬਾਨਾਂ ਨੇ ਵੀ ਆਪਣੇ ਵੱਡਮੁੱਲੇ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾ ਕੇ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- Year Ender 2021: 'ਨਵੀਂ ਦੋਸਤੀ, ਨਵੇਂ ਤਣਾਅ' ਅਤੇ 'ਤਾਲਿਬਾਨ' ਸਮੇਤ ਅਹਿਮ ਸਬਕ ਜੋ ਦੁਨੀਆ ਲਈ ਬਣੇ ਉਦਾਹਰਨ 

ਇਸ ਮੌਕੇ ਫਰਾਂਸ ਤੋਂ ਆਏ ਹੋਏ ਗਾਇਕ ਰਜਤ ਮੱਲ ਨੇ ਵੀ ਇਕ ਸ਼ਬਦ ਦੀ ਹਾਜ਼ਰੀ ਲਗਵਾ ਕੇ ਬਾਬਾ ਸਾਹਿਬ ਜੀ ਨੂੰ ਆਪਣੇ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਬੁਲਾਰਿਆਂ ਦਾ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।


author

Vandana

Content Editor

Related News