ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਕਮੇਟੀ ਨੇ ਦਿੱਤੀ 5150 ਯੂਰੋ ਦੀ ਆਰਥਿਕ ਮਦਦ

Thursday, Apr 16, 2020 - 01:26 PM (IST)

ਰੋਮ/ਇਟਲੀ (ਕੈਂਥ): ਇਟਲੀ ਵਿੱਚ ਚੱਲ ਰਹੇ ਕੋਰੋਨਾ ਸੰਕਟ ਕਾਰਨ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਡਗਮਗਾ ਰਹੀ ਹੈ। ਜਿਸ ਨੂੰ ਸਥਿਰ ਕਰਨ ਲਈ ਇਟਲੀ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕ ਅੱਗੇ ਆਕੇ ਆਰਥਿਕ ਮਦਦ ਦਾ ਮੋਢਾ ਦੇ ਰਹੇ ਹਨ ਤਾਂ ਜੋ ਇਟਲੀ ਮੁੜ ਤਰੱਕੀ ਦੀਆਂ ਮੰਜ਼ਿਲਾਂ ਸਰ ਕਰੇ।ਇਸ ਮਹਾਨ ਕਾਰਜ ਵਿੱਚ ਇਟਲੀ ਦੀਆਂ ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਵੀ ਵੱਡਮੁੱਲੀ ਸੇਵਾ ਨਿਭਾ ਰਹੀਆਂ ਹਨ ।ਇਟਲੀ ਦੇ ਮਾੜੇ ਸਮੇਂ ਦੌਰਾਨ ਇਟਲੀ ਦੇ ਸਿਹਤ ਵਿਭਾਗ ਤੇ ਸਿਵਲ ਸੁਰੱਖਿਆ ਵਿਭਾਗ ਦੀ ਇਟਲੀ ਦੀਆਂ ਸਿੱਖ ਸੰਗਤਾਂ ਦੇ ਹੱਕਾਂ ਲਈ ਪਿਛਲੇ ਦੋ ਦਹਾਕਿਆਂ ਤੋਂ ਆਵਾਜ਼ ਬੁਲੰਦ ਕਰਦੀ ਆ ਰਹੀ ਤੇ ਇਟਲੀ ਦੇ ਗੁਰਦੁਆਰਾ ਸਾਹਿਬ ਦੀ ਪਹਿਲੀ ਸਿਰਮੌਰ ਧਾਰਮਿਕ ਜੱਥੇਬੰਦੀ  ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:) ਇਟਲੀ ਵੱਲੋਂ 5150 ਯੂਰੋ ਦੀ ਸੇਵਾ ਕੀਤੀ ਹੈ।

ਪ੍ਰੈੱਸ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਨੇ ਸਮੂਹਕ ਤੌਰ 'ਤੇ ਕਿਹਾ ਇਹ ਸੇਵਾ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ ਜਿਸ ਬਾਬਤ ਪਿਛਲੇ ਦਿਨੀਂ ਸੰਗਤਾਂ ਨੂੰ ਇਟਲੀ ਪ੍ਰਸ਼ਾਸ਼ਨ ਦੀ ਆਰਥਿਕ ਸਹਾਇਤਾ ਕਰਨ ਲਈ ਅਪੀਲ ਕੀਤੀ ਗਈ ਸੀ ਤੇ ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸਹਿਯੋਗ ਮਿਲਿਆ, ਜਿਸ ਲਈ ਕਮੇਟੀ ਉਹਨਾਂ ਦਾ ਉਚੇਚਾ ਧੰਨਵਾਦ ਕਰਦੀ ਹੈ।ਇਹ ਸੇਵਾ ਜੋ ਸਿਵਲ ਸੁਰੱਖਿਆ ਵਿਭਾਗ ਨੂੰ ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:)ਇਟਲੀ ਵੱਲੋਂ ਭੇਜੀ ਜਾ ਰਹੀ ਹੈ ਇਹ ਪਹਿਲੀ ਸੇਵਾ ਹੈ ਇਸ ਮੋਨ ਅੱਗੇ ਵੀ ਸੇਵਾ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਰੈੱਡ ਕਰਾਸ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਨੂੰ ਆਪਾਤਕਾਲ ਸਮੇਂ ਵਿੱਤੀ ਸਹਾਇਤਾ ਦਾ ਭਰੋਸਾ

ਕਮੇਟੀ ਨੇ ਇਟਲੀ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਨੁੱਖਤਾ ਦੀ ਸੇਵਾ ਵਾਲੇ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਭੱਵਿਖ ਵਿੱਚ ਵੀ ਇਟਲੀ ਦੇ ਪ੍ਰਸ਼ਾਸ਼ਨ ਦੀ ਆਰਥਿਕ ਮਦਦ ਕੀਤੀ ਜਾ ਸਕੇ।ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:) ਇਟਲੀ ਵੱਲੋਂ ਜਦੋਂ ਇਟਲੀ ਦੇ ਹਾਲਾਤ ਠੀਕ ਹੁੰਦੇ ਹਨ ਤਾਂ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਤੱਦ ਤੱਕ ਸੰਗਤਾਂ ਘਰਾਂ ਵਿੱਚ ਗੁਰਬਾਣੀ ਦਾ ਓਟ ਆਸਰਾ ਲੈਣ।ਪ੍ਰੈੱਸ ਨੂੰ ਇਹ ਜਾਣਕਾਰੀ ਭਾਈ ਇਕਬਾਲ ਸਿੰਘ ਸੋਢੀ ਨੇ ਦਿੱਤੀ ਹੈ।ਜ਼ਿਕਰਯੋਗ ਹੈ ਕਿ ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:) ਇਟਲੀ ਪਹਿਲੀ ਸਿੱਖ ਜੱਥੇਬੰਦੀ ਹੈ ਜਿਸ ਨੇ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਦਾ ਬੀੜਾ ਚੁੱਕਿਆ ਤੇ 20 ਸਾਲਾਂ ਤੋਂ ਸਿੱਖਾਂ ਸੰਗਤਾਂ ਦੇ ਮਾਣ-ਸਨਮਾਨ ਲਈ ਸ਼ਲਾਘਾਯੋਗ ਸੰਘਰਸ਼ ਕਰ ਰਹੀ ਹੈ।


Vandana

Content Editor

Related News