ਇਟਲੀ ਵਿਖੇ ਸਾਹਿਬਜਾਦੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਆਯੋਜਿਤ
Tuesday, Dec 24, 2019 - 12:24 PM (IST)

ਰੋਮ/ਇਟਲੀ (ਕੈਂਥ): ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਜ਼ਿਲਾ ਬਰੇਸ਼ੀਆ ਇਟਲੀ ਵਿਖੇ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦਾਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਿਤ ਸਮਾਗਮ ਕਰਵਾਏ ਗਏ।ਇਲਾਕੇ ਭਰ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਥ ਦੇ ਉੱਘੇ ਢਾਡੀ ਜਥੇ ਗਿਆਨੀ ਸੁਖਨਰੰਜਣ ਸਿੰਘ ਸੁੰਮਣ ਇੰਟਰਨੈਸ਼ਨਲ ਗੋਲਡ ਮੈਡਲਿਸਟ ਨੇ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਜੰਗ-ਏ-ਮੈਦਾਨ ਗੜੀ ਚਮਕੌਰ ਸਾਹਿਬ ਵਲੋਂ ਸ਼ਹੀਦੀ ਸਾਕੇ ਦਾ ਵਰਨਣ ਆਪਣੀਆਂ ਢਾਡੀ ਵਾਰਾਂ ਨਾਲ ਕੀਤਾ।ਜਿਸ ਨੂੰ ਸੰਗਤਾਂ ਨੇ ਬਹੁਤ ਹੀ ਇਕਮਨ ਚਿੱਤ ਹੋ ਸੁਣਿਆ।
ਇਸ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ ਕੁਰਬਾਨੀਆਂ ਨਾਲ ਮਿਲੀ ਸਿੱਖੀ ਨਾਲ ਜੁੜਨ ਲਈ ਪ੍ਰੇਰਦਿਆਂ ਕਿਹਾ ਕਿ ਲੋੜ ਹੈ ਅੱਜ ਸਾਨੂੰ ਸਾਨੂੰ ਆਪਣੀ ਵਿਰਾਸਤ ਅਤੇ ਆਪਣੇ ਮਹਾਨ ਸਿੱਖ ਧਰਮ ਦੇ ਇਤਿਹਾਸ ਨੂੰ ਸੰਭਾਲਣ ਦੀ। ਤੱਦ ਹੀ ਅਸੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਸਿੱਖ ਧਰਮ ਨਾਲ ਜੋੜ ਸਕਾਂਗੇ।ਇਸ ਸ਼ਹੀਦੀ ਸਮਾਗਮ 'ਚ ਆਈਆਂ ਸਮੂਹ ਸੰਗਤਾਂ ਲਈ ਗੁਰੂ ਲੰਗਰ ਅਤੁੱਟ ਵਰਤਾਇਆ ਗਿਆ।