ਇਟਲੀ : 16 ਅਪ੍ਰੈਲ ਨੂੰ ਬ੍ਰੇਸ਼ੀਆ 'ਚ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

03/14/2022 2:24:29 PM

ਮਿਲਾਨ/ਇਟਲੀ (ਸਾਬੀ ਚੀਨੀਆ): ਕੋਰੋਨਾ ਵਾਇਰਸ ਦੇ ਚਲਦਿਆਂ ਸਭ ਤੋ ਵੱਧ ਸੰਤਾਪ ਚੱਲਣ ਵਾਲੇ ਦੇਸ਼ ਇਟਲੀ ਵਿਚ ਮੁੜ ਤੋਂ ਬਹਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 31 ਮਾਰਚ ਨੂੰ ਇਟਲੀ ਸਰਕਾਰ ਨਵੇਂ ਆਦੇਸ਼ ਜਾਰੀ ਕਰਨ ਜਾ ਰਹੀ ਹੈ। ਆਸ ਹੈ ਕਿ ਇਸ ਦਿਨ ਤੋਂ ਬਾਅਦ ਲੱਗੀਆਂ ਸਾਰੀਆ ਪਾਬੰਦੀਆਂ ਹਟਾ ਦਿੱਤੀਆ ਜਾਣਗੀਆਂ। ਇਸੇ ਦੌਰਾਨ ਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ: ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਰਬੱਤ ਦੇ ਭਲੇ ਲਈ ਪਾਇਆ ਗਿਆ ਸਹਿਜ ਪਾਠ ਦਾ ਭੋਗ

PunjabKesari

ਜਿਸ ਸਬੰਧੀ ਜਾਣਕਾਰੀ ਸਾਂਝੀਆਂ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਥਾਨਿਕ ਨਗਰ ਕੌਂਸਲ ਵੱਲੋਂ ਲੋੜੀਦੀਆਂ ਪ੍ਰਮੀਸ਼ਨਾਂ ਦੇ ਦਿੱਤੀਆਂ ਗਈ ਹਨ ਤੇ ਇਸ ਸਾਲ ਇਟਲੀ ਵਿਚ ਹੋਣ ਵਾਲੇ ਨਗਰ ਕੀਰਤਨਾਂ ਦੀ ਸ਼ੁਰੂਆਤ 16 ਅਪ੍ਰੈਲ ਗੁਰਦੁਆਰਾ ਸਿੰਘ ਸਭਾ ਬ੍ਰੇਸ਼ੀਆ ਤੋਂ ਹੋਣ ਜਾ ਰਹੀ ਹੈ। ਇਸ ਦੌਰਾਨ ਇਕ ਵਿਸ਼ੇਸ਼ ਹੈਲੀਕਾਪਟਰ ਨਾਲ ਸੰਗਤਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਹਜਾਰਾਂ ਸਿੱਖ ਸੰਗਤਾਂ ਦੇ ਨਾਲ ਨਾਲ ਇਟਾਲੀਅਨ ਪ੍ਰਸ਼ਾਸ਼ਨ ਅਤੇ ਭਾਰਤੀ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਕੇ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣਗੇ। ਸਥਾਨਿਕ ਸਿੱਖ ਸੰਗਤਾਂ ਵਿਚ ਨਗਰ ਕੀਰਤਨ ਸਬੰਧਤ ਐਲਾਨ ਹੋਣ ਤੋਂ ਬਾਅਦ ਵੱਡੀ ਪੱਧਰ 'ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਫਿਲੀਪੀਨਜ਼: ਬੱਚਿਆਂ ਲਈ ਸਿਨੋਵੈਕ ਕੋਵਿਡ ਵੈਕਸੀਨ ਦੀ FDA ਵੱਲੋਂ ਮਨਜ਼ੂਰੀ 


Vandana

Content Editor

Related News