ਦਿਲੀ ''ਚ ਮੰਦਰ ਢਾਹੁਣਾ ਬਹੁਤ ਹੀ ਮੰਦਭਾਗੀ ਘਟਨਾ ਹੈ : ਲਾਲ ਸਿੰਘ ਅਲੇਸਾਂਦਰੀਆ

Tuesday, Aug 13, 2019 - 10:17 AM (IST)

ਦਿਲੀ ''ਚ ਮੰਦਰ ਢਾਹੁਣਾ ਬਹੁਤ ਹੀ ਮੰਦਭਾਗੀ ਘਟਨਾ ਹੈ : ਲਾਲ ਸਿੰਘ ਅਲੇਸਾਂਦਰੀਆ

ਰੋਮ (ਕੈਂਥ)— ਦਮਦਮੀ ਟਕਸਾਲ ਸੰਗਰਾਵਾਂ (ਇਟਲੀ) ਦੇ ਮੀਡੀਆ ਇੰਚਾਰਜ ਭਾਈ ਲਾਲ ਸਿੰਘ ਅਲੇਸਾਂਦਰੀਆ ਨੇ ਪ੍ਰੈਸ ਨਾਲ ਬਿਆਨ ਸਾਂਝੇ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਤੇ ਇਤਿਹਾਸਕ ਮੰਦਰ ਨੂੰ ਸਮੇਂ ਦੀ ਸਰਕਾਰ ਵਲੋਂ ਢਾਹੁਣਾ ਬਹੁਤ ਮੰਦਭਾਗੀ ਘਟਨਾ ਹੈ। ਇਸ ਨਾਲ ਦੇਸ਼ ਵਿਦੇਸ਼ ਵਿੱਚ ਇਨਸਾਫ ਪਸੰਦ ਕਰਨ ਵਾਲੇ ਅਤੇ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਇਨਸਾਨ ਦੇ ਹਿਰਦੇ ਵਲੂੰਧਰੇ ਗਏ ਹਨ । ਉਹਨਾਂ ਕਿਹਾ ਕਿ ਸਾਰੀ ਮਾਨਵਤਾ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ । ਕਿਸੇ ਵੀ ਧਰਮ ਨਾਲ ਸਬੰਧਿਤ ਧਾਰਮਿਕ ਸਥਾਨ ਨੂੰ ਢਾਹੁਣਾ ਮਾਨਵਤਾ ਅਤੇ ਇਨਸਾਨੀਅਤ ਦਾ ਘਾਣ ਕਰਨਾ ਹੈ । 

ਭਾਈ ਸਾਹਿਬ ਨੇ ਸਰਕਾਰ ਨੂੰ ਸੁਚੇਤ ਕਰਦਿਆਂ ਹੋਇਆ ਕਿਹਾ ਕਿ ਇਸ ਮੰਦਿਰ ਦੀ ਤੁਰੰਤ ਉਸਾਰੀ ਕਰਕੇ ਇਸ ਨੂੰ ਸਤਿਕਾਰ ਸਹਿਤ ਸੰਗਤਾਂ ਦੇ ਸਪੁਰਦ ਕੀਤਾ ਜਾਵੇ, ਨਹੀਂ ਤਾਂ ਇਸ ਦੇ ਸਿੱਟੇ ਭਿਆਨਕ ਨਿਕਲਣਗੇ । ਉਹਨਾਂ ਸਾਰੇ ਧਰਮਾਂ ਦੇ ਸੇਵਕਾਂ ਨੂੰ ਬੇਨਤੀ ਕੀਤੀ ਕਿ ਅਜਿਹੀ ਗ਼ਲਤ ਹਰਕਤ ਸਮੇਂ ਸਭਨਾਂ ਨੂੰ ਇਨਸਾਫ਼ ਲੈਣ ਲਈ ਇਕ ਜੁੱਟ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ ।


author

Vandana

Content Editor

Related News