ਇਟਲੀ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ ਕੀਰਤਨ ਦਰਬਾਰ
Friday, Apr 21, 2023 - 01:20 PM (IST)

ਰੋਮ/ਇਟਲੀ (ਕੈਂਥ): ਜਿਵੇਂ ਹੀ ਅਪ੍ਰੈਲ ਮਹੀਨਾ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਇਟਲੀ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਏ ਹਫ਼ਤੇ ਨਗਰ ਕੀਰਤਨ ਤੇ ਧਾਰਮਿਕ ਗੁਰਮਤਿ ਸਮਾਗਮ ਹੁੰਦੇ ਆ ਰਹੇ ਹਨ। ਇਸ ਲੜੀ ਤਹਿਤ ਹੀ ਉੱਤਰੀ ਇਟਲੀ ਦੇ ਸੂਬਾ ਲੰਬਾਰਦੀਆ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਗੁਨਜਾਗਾ ਦੇ ਭਾਰਤੀ ਨਗਰ ਨਿਵਾਸੀਆਂ ਅਤੇ ਇਟਲੀ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਹਰ ਸਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਦਰਬਾਰ ਪਿਛਲੇ ਲੰਮੇ ਸਮੇਂ ਤੋਂ ਕਰਵਾਇਆ ਜਾ ਰਿਹਾ ਹੈ। ਅਤੇ ਇਸ ਵਾਰ ਵੀ 25 ਅਪ੍ਰੈਲ 2023 ਦਿਨ ਮੰਗਲਵਾਰ ਨੂੰ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬੇਯੋਨਸ, ਪੋਪ ਫ੍ਰਾਂਸਿਸ, ਡੋਨਾਲਡ ਟਰੰਪ ਦੇ ਖਾਤੇ ਤੋਂ 'ਬਲੂ ਟਿੱਕ' ਗਾਇਬ, ਇਹਨਾਂ ਤਿੰਨਾਂ ਹਸਤੀਆਂ ਨੂੰ ਮਿਲੀ ਛੋਟ
ਇਸ ਸੰਬੰਧੀ ਪ੍ਰੰਬਧਕਾਂ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਨਜਾਗਾ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਇਹ ਧਾਰਮਿਕ ਸਮਾਗਮ ਉਲੀਕਿਆ ਜਾਂਦਾ ਹੈ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਕੀਰਤਨ ਦਰਬਾਰ ਸਜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਇਸ ਵਾਰ ਇਸ ਧਾਰਮਿਕ ਸਮਾਗਮ ਦੀ ਆਰੰਭਤਾ ਸਵੇਰੇ 8:30 ਹੋਵੇਗੀ ਅਤੇ 10:30 ਵਜੇ ਅਰਦਾਸ ਕੀਤੀ ਜਾਵੇਗੀ ਤੇ ਉਪਰੰਤ ਠੀਕ 11:00 ਵਜੇ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ ਦੇ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਖ਼ਾਲਸਾ ਪੰਥ ਦੇ ਇਤਿਹਾਸ ਵਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਭਾਈ ਅਰਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਵਲੋਂ ਦਸਤਾਰਾੰ ਸਜਾਉਣ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।