ਗੁਰੂ ਘਰ ਦੇ ਪ੍ਰੇਮੀ ਜਰਨੈਲ ਸਿੰਘ ਮਾਹਿਲਪੁਰ ਨਹੀਂ ਰਹੇ
Saturday, May 09, 2020 - 12:26 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਗੁਰੂ ਘਰ ਦੇ ਪ੍ਰੇਮੀ ਅਤੇ ਸਾਬਕਾ ਕਮੇਟੀ ਮੈਂਬਰ ਭਾਈ ਜਰਨੈਲ ਸਿੰਘ ਮਾਹਿਲਪੁਰ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਤੋਂ ਬਾਅਦ ਇਟਲੀ ਦੀਆਂ ਸਿੱਖ ਸੰਗਤਾਂ ਵਿੱਚ ਗਮ ਦਾ ਮਾਹੌਲ ਵੇਖਿਆ ਜਾ ਸਕਦਾ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਇਟਲੀ ਦੇ ਕਸਬਾ ਲੀਦੋ ਦੀ ਪਿੰਨੀ ਵਿੱਚ ਵਿੱਚ ਰਹਿ ਰਹੇ ਸਨ ਤੇ ਉਹ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਇਟਲੀ ਦੇ ਪ੍ਰਬੰਧਕੀ ਮੈਂਬਰ ਰਹਿਣ ਤੋਂ ਇਲਾਵਾ ਲੰਮਾ ਸਮਾਂ ਕੀਰਤਨ ਵਾਲੇ ਜਥਿਆਂ ਨਾਲ ਤਬਲਾ ਵਜਾਉਣ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ।
ਦਸੰਬਰ ਮਹੀਨੇ ਆਪਣੇ ਪਿੰਡ ਮਾਹਿਲਪੁਰ ਗਏ ਸਨ ਅਤੇ ਫਰਵਰੀ ਵਿਚ ਵਾਪਿਸ ਇਟਲੀ ਆਉਣਾ ਸੀ। ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਝ ਬਿਮਾਰ ਹੋਣ ਪਿੱਛੋਂ ਉਨ੍ਹਾਂ ਨੂੰ ਆਪਣਾ ਅਪਰੇਸ਼ਨ ਕਰਵਾਉਣਾ ਪਿਆ ਤੇ ਡਾਕਟਰਾਂ ਮੁਤਾਬਿਕ ਦਿਮਾਗੀ ਅਟੈਕ ਆਉਣ ਕਰਕੇ ਉਹ ਲੰਘੀ ਦੋ ਮਈ ਦਿਨ ਸ਼ਨੀਵਾਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਇਟਲੀ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਭਾਈ ਰਾਜਵਿੰਦਰ ਸਿੰਘ ਜੀ ਰਾਜਾ, ਗੁਰਮੁਖ ਸਿੰਘ ਜੀ ਹਜ਼ਾਰਾ, ਭਾਈ ਅਜੀਤ ਸਿੰਘ ਜੀ ਥਿੰਦ ,ਪ੍ਰੀਤਮ ਸਿੰਘ ਮਾਣਕੀ, ਕਰਮਜੀਤ ਸਿੰਘ ਢਿੱਲੋਂ, ਕਰਮਜੀਤ ਸਿੰਘ ,ਜਪਿੰਦਰ ਸਿੰਘ ਜੋਗਾ, ਸੁਖਜਿੰਦਰ ਸਿੰਘ ਕਾਲਰੂ, ਮਨਜੀਤ ਸਿੰਘ ਰੋਮ, ਗੁਰਵਿੰਦਰ ਕੁਮਾਰ ਬਿੱਟੂ ਸਮੇਤ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਮੌਜੂਦਾ ਪ੍ਰਬੰਧਕ ਕਮੇਟੀ ਅਤੇ ਹੈੱਡ ਗ੍ਰੰਥੀ ਬਾਬਾ ਦਲਬੀਰ ਸਿੰਘ ਵੱਲੋਂ ਆਦਿ ਵੱਲੋਂ ਦੁੱਖ ਪਰਿਵਾਰ ਦਾ ਪ੍ਰਗਟਾਵਾ ਕੀਤਾ ਗਿਆ ਹੈ।