ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ

Saturday, May 02, 2020 - 05:57 PM (IST)

ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ

ਮਿਲਾਨ/ਇਟਲੀ (ਸਾਬੀ ਚੀਨੀਆ): ਜਿਹੜੇ ਭਾਰਤੀ ਇੰਨੀ ਦਿਨੀ ਆਪਣੇ ਦੇਸ਼ ਛੁੱਟੀਆਂ ਕੱਟਣ ਗਏ ਹਨ ਤੇ ਐਮਰਜੈਂਸੀ ਕਰਕੇ ਉੱਥੇ ਹੀ ਫਸ ਹੋਏ ਹਨ ਉਹਨਾਂ ਦੇ ਵਰਕ ਪਰਮਿਟ ਦੀ ਖਤਮ ਹੋਈ ਮਿਆਦ ਉਹਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਉਹਨਾਂ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀ ਕਿਉਂਕਿ ਇਟਲੀ ਸਰਕਾਰ ਨੇ 17 ਮਾਰਚ ਤੋਂ ਜਿਹੜੇ ਵਰਕ ਪਰਮਿਟ ਦੀ ਤਰੀਕ ਖਤਮ ਹੋ ਰਹੀ ਸੀ ਉਸ ਨੂੰ 31 ਅਗਸਤ ਤੱਕ ਪੂਰਨ ਤੌਰ 'ਤੇ ਮਾਨਤਾ ਦੇ ਦਿੱਤੀ ਹੈ। 

ਇਸ ਜਾਣਕਾਰੀ ਨੂੰ ਭਾਰਤ ਦੀ ਰੋਮ ਸਥਿਤ ਅੰਬੈਸੀ ਵੱਲੋ ਸ਼ੋਸ਼ਲ ਮੀਡੀਏ ਰਾਹੀਂ ਜਾਰੀ ਕਰਕੇ ਪੱਕੀ ਮੋਹਰ ਲਾ ਦਿੱਤੀ ਹੈ।ਦੱਸਣਯੋਗ ਹੈ ਕਿ ਇਟਲੀ ਸਰਕਾਰ ਵੱਲੋਂ ਇਹ ਬਹੁਤ ਪਹਿਲਾ ਆਖ ਦਿੱਤਾ ਗਿਆ ਸੀ ਜਿਸ ਕਿਸੇ ਵਿਅਕਤੀ ਦਾ ਕੋਈ ਵੀ ਪੇਪਰ ਮਾਰਚ ਮਹੀਨੇ ਵਿਚ ਲੱਗੀ ਐਮਰਜੈਂਸੀ ਦੌਰਾਨ ਖਤਮ ਹੋ ਰਿਹਾ ਹੈ ਉਸਨੂੰ 31 ਅਗਸਤ ਤੱਕ ਮਾਨਤਾ ਪ੍ਰਾਪਤ ਮੰਨਿਆ ਜਾਵੇਗਾ। ਡਰ ਵਾਲੀ ਗੱਲ ਇਹ ਸੀ ਕਿ ਜੇ ਛੁੱਟੀਆਂ ਕੱਟਣ ਗਏ ਪੰਜਾਬੀਆਂ ਨੂੰ ਪੇਪਰ ਖਤਮ ਹੋਣ ਦੀ ਸੂਰਤ ਵਿਚ ਭਾਰਤੀ ਹਵਾਈ ਅੱਡਿਆਂ ਤੋਂ ਉਡਾਣ ਨਾ ਭਰਨ ਦਿੱਤੀ ਗਈ ਤਾਂ ਮੁਸ਼ਕਲਾਂ ਵੱਧ ਸਕਦੀਆਂ ਸਨ। 

ਪੜ੍ਹੋ ਇਹ ਅਹਿਮ ਖਬਰ- ਬਰਤਾਨਵੀ ਪੰਜਾਬੀ ਭਾਈਚਾਰੇ ਦਾ ਹੀਰਾ ਹਾਸਰਸ ਕਲਾਕਾਰ ਕੋਰੋਨਾ ਨੇ ਖੋਹਿਆ

ਹੁਣ ਭਾਰਤੀ ਅੰਬੈਸੀ ਇਸ ਗੱਲ 'ਤੇ ਮੋਹਰ ਲਾ ਰਹੀ ਹੈ ਤਾਂ ਜਾਹਿਰ ਹੈ ਕਿ ਇਟਲੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਆਦੇਸ਼ ਭਾਰਤੀ ਹਵਾਈ ਅੱਡਿਆਂ ਤੱਕ ਪਹੁੱਚ ਚੁੱਕੇ ਹਨ ਤੇ ਹੁਣ ਜਿੰਨਾਂ ਦਾ ਵਰਕ ਪਰਮਿਟ ਰਿਨੀਊ ਕਰਵਾਉਣ ਵਾਲਾ ਹੈ ਤੇ ਉਸਦੀ ਮਿਆਦ 17 ਮਾਰਚ ਤੋਂ ਬਾਅਦ ਖਤਮ ਹੋ ਰਹੀ ਹੈ ਉਹ ਅਰਾਮ ਨਾਲ 31 ਅਗਸਤ ਤੱਕ ਇਟਲੀ ਆ ਸਕਦੇ ਹਨ। ਜਿਸ ਲਈ ਇਟਲੀ ਦੀ ਦਿੱਲੀ ਅੰਬੈਸੀ ਤੋਂ ਰੀਇੰਟਰੀ ਵੀਜ਼ਾ ਲੈਣ ਦੀ ਕੋਈ ਲੋੜ ਨਹੀ ਹੈ। ਇਹ ਭਾਰਤੀ ਭਾਈਚਾਰੇ ਲਈ ਇਕ ਖੁਸ਼ੀ ਭਰਿਆ ਸੰਦੇਸ਼ ਹੈ।


author

Vandana

Content Editor

Related News