ਇਟਲੀ : ਪੁਨਤੀਨੀਆਂ ’ਚ ਗੁਰਦੁਆਰਾ ਸਿੰਘ ਸਭਾ ਦੀ ਆਲੀਸ਼ਾਨ ਇਮਾਰਤ ਦਾ ਹੋਇਆ ਉਦਘਾਟਨ
Monday, Nov 15, 2021 - 01:20 AM (IST)
ਰੋਮ (ਕੈਂਥ)-ਇਟਲੀ ’ਚ ਸਿੱਖ ਭਾਈਚਾਰਾ ਜਿਥੇ ਦ੍ਰਿੜ੍ਹ ਇਰਾਦਿਆਂ ਤੇ ਸਖ਼ਤ ਮਿਹਨਤਾਂ ਨਾਲ ਕੰਮਾਂ-ਕਾਰਾਂ ਅਤੇ ਹੋਰ ਵਿੱਦਿਅਕ ਖੇਤਰਾਂ ’ਚ ਕਾਮਯਾਬੀ ਦਾ ਨਵਾਂ ਇਤਿਹਾਸ ਰਚ ਰਿਹਾ ਹੈ, ਉੱਥੇ ਹੀ ਸਦਾ ਹੀ ਧੰਨ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਗੁਰਬਾਣੀ ਦਾ ਆਸਰਾ ਲੈਂਦਿਆਂ ਮਨੁੱਖਤਾ ਦੇ ਭਲੇ ਹਿੱਤ ਤੇ ਇਟਲੀ ’ਚ ਜਨਮੀ ਸਿੱਖ ਨੌਜਵਾਨ ਪੀੜ੍ਹੀ ਨੂੰ ਮਹਾਨ ਸਿੱਖ ਧਰਮ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ’ਚ ਵੀ ਮੋਹਰੀ ਹੈ। ਅਜਿਹੇ ਕਾਰਜਾਂ ’ਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੀ ਸੰਗਤ ਦਾ ਵੀ ਉਚੇਚਾ ਜ਼ਿਕਰ ਆਉਂਦਾ ਹੈ, ਜਿਹੜੀ ਕਿ ਆਪਣੀ ਦਸੌਂਧ ’ਚੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ, ਜਿਹੜੀਆਂ ਪਹਿਲਾਂ ਕਿਰਾਏ ਉੱਪਰ ਸਨ, ਉਨ੍ਹਾਂ ਨੂੰ ਮੁੱਲ ਖਰੀਦਣ ਦਾ ਸ਼ਲਾਘਾਯੋਗ ਕਾਰਜ ਕਰ ਰਹੀਆਂ ਹਨ ।
ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਜਲਵਾਯੂ ਸੰਮੇਲਨ 'ਚ ਹੋਏ ਸਮਝੌਤੇ ਨੂੰ ਦੱਸਿਆ 'ਵੱਡਾ ਕਦਮ'
ਲਾਤੀਨਾ ਜ਼ਿਲ੍ਹਾ ਦਾ ਸ਼ਹਿਰ ਪੁਨਤੀਨੀਆਂ, ਜਿੱਥੇ ਸੰਗਤਾਂ ਨੇ 13 ਅਗਸਤ 2017 ਨੂੰ ਗੁਰਦੁਆਰਾ ਸਿੰਘ ਸਭਾ ਦੀ ਸਥਾਪਨਾ ਕਿਰਾਏ ਦੀ ਇਮਾਰਤ ’ਚ ਕੀਤੀ ਸੀ ਤੇ ਅੱਜ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਕਿ 3-4 ਸਾਲ ’ਚ ਹੀ ਕੋਰੋਨਾ ਸੰਕਟ ਦੇ ਚੱਲਦਿਆਂ ਵੀ ਗੁਰਦੁਆਰਾ ਸਾਹਿਬ ਲਈ ਲੱਖਾਂ ਰੁਪਏ ਦੀ ਮੁੱਲ ਦੀ ਸੁੰਦਰ ਇਮਾਰਤ ’ਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ, ਜਿੱਥੇ ਅੱਜ ਸੂਬੇ ਭਰ ਤੋਂ ਖਰਾਬ ਮੌਸਮ ਹੋਣ ਦੇ ਬਾਵਜੂਦ ਕਾਫਲਿਆਂ ਦੇ ਰੂਪ ’ਚ ਸੰਗਤਾਂ ਨਤਮਸਤਕ ਹੋਈਆਂ।
ਇਹ ਵੀ ਪੜ੍ਹੋ : ਆਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਸਾਬਕਾ ਰਾਜਕੁਮਾਰੀ ਅਮਰੀਕਾ ਲਈ ਰਵਾਨਾ
ਇਸ ਮੌਕੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਵਿਸ਼ਾਲ ਕੀਤਰਨ ਦਰਬਾਰ ਸਜਾਇਆ ਗਿਆ, ਜਿਸ ’ਚ ਪੰਥ ਦੇ ਨਾਮੀ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ। ਇਸ ਸਮਾਰੋਹ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮਹਾਨ ਕਾਰਜ ਮੌਕੇ ਸ਼ਹਿਰ ਸੇਸੇ ਰੋਮਾਨੋ ਤੇ ਸ਼ਹਿਰ ਪੁਨਤੀਨੀਆਂ ਦੇ ਮੇਅਰਾਂ ਨੇ ਵੀ ਗੁਰਦੁਆਰਾ ਨਤਮਸਤਕ ਹੋ ਕੇ ਹਾਜ਼ਰੀ ਭਰੀ ਤੇ ਸਿੱਖ ਭਾਈਚਾਰੇ ਨੂੰ ਵਿਸ਼ੇਸ ਮੁਬਾਰਕਬਾਦ ਦਿੱਤੀ। ਆਈ ਸੰਗਤ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।
ਇਹ ਵੀ ਪੜ੍ਹੋ : ਰਿਪੋਰਟ 'ਚ ਖੁਲਾਸਾ-ਅਮਰੀਕੀ ਫੌਜ ਨੇ ਸੀਰੀਆ 'ਚ ਹੋਏ 'ਹਵਾਈ ਹਮਲਿਆਂ' ਦੀ ਲੁਕਾਈ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।