ਵੈਨਿਸ ਸ਼ਹਿਰ ਇਕ ਹਫਤੇ ''ਚ ਤੀਜੀ ਵਾਰ ਹੜ੍ਹ ਨਾਲ ਬੇਹਾਲ, ਤਸਵੀਰਾਂ

11/17/2019 10:55:32 AM

ਰੋਮ (ਭਾਸ਼ਾ): ਹੜ੍ਹ ਨਾਲ ਬੇਹਾਲ ਇਟਲੀ ਦੇ ਵੈਨਿਸ ਸ਼ਹਿਰ ਵਿਚ ਸ਼ਨੀਵਾਰ ਨੂੰ ਇਕ ਵਾਰ ਫਿਰ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ। ਅਸਲ ਵਿਚ ਸਮੁੰਦਰ ਦਾ ਪਾਣੀ ਸ਼ਹਿਰ ਵਿਚ ਦਾਖਲ ਹੋ ਗਿਆ, ਜਿਸ ਨਾਲ ਪੂਰਾ ਸ਼ਹਿਰ ਪਾਣੀ ਵਿਚ ਡੁੱਬ ਗਿਆ ਹੈ। ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਤੀਜੀ ਵਾਰ ਹੜ੍ਹ ਦੀ ਸਮੱਸਿਆ ਕਾਰਨ ਅਧਿਕਾਰੀਆਂ ਨੇ ਸ਼ਹਿਰ ਵਿਚ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। 

PunjabKesari

ਪਹਿਲਾਂ ਤੋਂ ਹੀ ਤਬਾਹ ਹੋ ਚੁੱਕੇ ਇਸ ਇਤਿਹਾਸਕ ਸ਼ਹਿਰ ਦੀ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਸ਼ਹਿਰ ਦੇ ਮੌਸਮ ਪੂਰਵ ਅਨੁਮਾਨ ਦੇ ਮੁਤਾਬਕ ਐਤਵਾਰ ਦੁਪਹਿਰ ਬਾਅਦ ਸ਼ਹਿਰ ਵਿਚ 160 ਸੈਂਟੀਮੀਟਰ (5 ਫੁੱਟ ਤੋਂ ਵੱਧ) ਪਾਣੀ ਆ ਸਕਦਾ ਹੈ। ਇਹ ਖਤਰਨਾਕ ਪੱਧਰ ਹੈ। ਯੂਨੇਸਕੋ ਦੇ ਵਿਸ਼ਵ ਵਿਰਾਸਤ ਵਿਚ ਸ਼ਾਮਲ ਸ਼ਹਿਰ ਦੇ ਚਰਚ, ਦੁਕਾਨਾਂ ਅਤੇ ਘਰ ਪਾਣੀ ਵਿਚ ਡੁੱਬੇ ਹੋਏ ਹਨ। ਕਰੀਬ ਅੱਧੀ ਸਦੀ ਤੋਂ ਲੋਕਾਂ ਨੇ ਇੱਥੇ ਅਜਿਹੀ ਸਥਿਤੀ ਨਹੀਂ ਦੇਖੀ ਸੀ। 

PunjabKesari

 

ਵੈਨਿਸ ਦੇ ਮੇਅਰ ਲੁਇਗੀ ਬੁਗਨਾਰੋ ਨੇ ਸ਼ੁੱਕਰਵਾਰ ਨੂੰ ਮਸ਼ਹੂਰ ਸੈਂਟ ਮਾਰਕ ਸਕਵਾਇਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਕਿਉਂਕਿ ਹਨੇਰੀ-ਤੂਫਾਨ ਅਤੇ ਤੇਜ਼ ਹਵਾਵਾਂ ਦੇ ਨਾਲ ਸਮੁੰਦਰੀ ਗਤੀ ਨੇ ਪੂਰੇ ਖੇਤਰ ਨੂੰ ਚਪੇਟ ਵਿਚ ਲੈ ਲਿਆ।


Vandana

Content Editor

Related News