ਇਟਲੀ ''ਚ ਸ਼ਰਧਾ ਪੂਰਵਕ ਮਨਾਇਆ ਗਿਆ ਸ਼੍ਰੀ ਦੁਰਗਾ ਅਸ਼ਟਮੀ ਦਾ ਉਤਸਵ

Thursday, Apr 22, 2021 - 03:47 PM (IST)

ਰੋਮ (ਕੈਂਥ): ਇਟਲੀ ਭਰ ਵਿੱਚ ਹਿੰਦੂ ਭਾਈਚਾਰੇ  ਵੱਲੋ ਮਹਾਂ ਮਾਈ ਦੇ ਨਰਾਤਿਆਂ ਮੌਕੇ ਸ਼੍ਰੀ ਦੁਰਗਾ ਅਸ਼ਟਮੀ ਦਾ ਉਤਸਵ ਸੰਗਤ ਵੱਲੋ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਹਰੀ ਓਮ ਮੰਦਿਰ ਮਾਨਤੋਵਾ ਵਿਖੇ ਇਲਾਕੇ ਭਰ ਦੀ ਸੰਗਤ ਦੇ ਸਹਿਯੋਗ ਨਾਲ ਮੰਦਿਰ ਕਮੇਟੀ ਵੱਲੋ ਸ਼੍ਰੀ ਦੁਰਗਾਅਸ਼ਟਮੀ ਦਾ ਉਤਸਵ ਬਹੁਤ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਮਾਤਾ ਰਾਣੀ ਦੇ ਨਰਾਤਿਆਂ ਨਾਲ ਸੰਬਧਤ ਜਿੱਥੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ, ਉੱਥੇ ਮਹਾਂ ਮਾਈ ਦੀ ਮਹਿਮਾਂ ਦਾ ਗੁਣਗਾਨ ਪੰਡਿਤ ਪੁਨੀਤ ਸਾਸਤਰੀ ਵੱਲੋ ਬਹੁਤ ਹੀ ਜੋਸੀਲੇ ਢੰਗ ਵਿੱਚ ਕੀਤਾ ਗਿਆ।

ਹਿੰਦੂ ਧਰਮ ਵਿਚ ਦੇਵੀ ਦੁਰਗਾ ਦੇ ਨੌ ਰੂਪ ਪ੍ਰਗਟਾਵੇ ਗਏ ਹਨ, ਜੋ ਖ਼ਾਸਕਰ ਨਵਰਾਤਰੀ ਦੇ ਤਿਉਹਾਰ ਦੌਰਾਨ ਪੂਜੇ ਜਾਂਦੇ ਹਨ।ਨੌਂ ਜ਼ਾਹਰ ਕੀਤੇ ਗਏ ਰੂਪਾਂ ਵਿਚੋਂ ਕ੍ਰਮਵਾਰ ਹਰ ਰਾਤ ਲਈ ਪੂਜਾ ਕੀਤੀ ਗਈ।ਦੇਵੀ ਦੁਰਗਾ ਦੇ ਨੌ ਰੂਪ ਹਨ: ਸ਼ੈਲਾਪੁਤਰੀ, ਬ੍ਰਹਮਾਚਾਰਿਨੀ, ਚੰਦਰਘੰਟਾ, ਕੁਸ਼ਮੰਦਾ, ਸਕੰਦਮਾਤਾ, ਕਤਿਆਯਨੀ, ਕਾਲਰਾਤਰੀ, ਮਹਾਂਗੌਰੀ ਅਤੇ ਸਿੱਧੀਧਤਰੀ, ਜਿਹਨਾਂ ਦੀ ਵਿਸ਼ੇਸ਼ ਪੂਜਾ ਹੋਈ। ਇਸ ਮੌਕੇ ਮੰਦਿਰ ਦੇ ਝੰਡੇ ਦੀ ਪੂਜਾ ਦੀ ਸੇਵਾ ਵੀ ਸੰਗਤਾਂ ਵੱਲੋ ਕੀਤੀ ਗਈ।

ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਭਾਰਤ ਨਾਲ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਮਰੀਕਾ

ਮੰਦਿਰ ਪ੍ਰਧਾਨ ਹਰਮੇਸ ਲਾਲ ਤੇ ਪੁਜਾਰੀ ਪੰਡਿਤ ਪੁਨੀਤ ਸ਼ਾਸਤਰੀ ਨੇ ਭਗਤਾਂ ਨੂੰ ਦੁਰਗਾ ਅਸ਼ਟਮੀ ਦੀ ਮੁਬਾਰਕਬਾਦ ਦਿੰਦਿਆਂ ਮੰਦਿਰ ਵਿੱਚ ਹਾਜ਼ਰੀ ਭਰਨ ਲਈ ਸਭ ਸੰਗਤ ਦਾ ਉਚੇਚਾ ਧੰਨਵਾਦ ਕੀਤਾ ਤੇ ਭੱਵਿਖ ਵਿੱਚ ਇਸ ਤਰ੍ਹਾਂ ਹੀ ਸੇਵਾ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਦਰਬਾਰ ਵਿਚ ਇਟਲੀ ਸਰਕਾਰ ਵਲੋ ਕੋਵਿਡ 19 ਦੀਆ ਜਾਰੀ ਹੋਈਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਤਾ ਰਾਣੀ ਦੇ ਸਰਧਾਲੂ ਨਤਮਸਤਕ ਹੋਏ।


Vandana

Content Editor

Related News