ਇਟਲੀ : ਕੋਵਿਡ-19 ਦੇ ਮੁਕੰਮਲ ਖ਼ਾਤਮੇ ਲਈ 3 ਮਈ ਨੂੰ ਬੋਰਗੋ ਹਰਮਾਦਾ ਵਿਖੇ ਮੁਫ਼ਤ ਵਿਸ਼ੇਸ ਜਾਂਚ ਕੈਂਪ

05/02/2021 3:44:37 PM

ਰੋਮ (ਕੈਂਥ): ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਚੁਫੇਰੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਹਰ ਨਿਕਲਣ ਲਈ ਜਿੱਥੇ ਭਾਰਤ ਦੇ ਹਿਤੈਸ਼ੀ ਦੇਸ਼ ਹਰ ਸੰਭਵ ਮਦਦ ਦੇਣ ਲਈ ਮੈਦਾਨ ਵਿੱਚ ਹਨ। ਉੱਥੇ ਇਟਲੀ ਸਰਕਾਰ ਦੇਸ਼ ਵਿੱਚ ਕੋਵਿਡ-19 ਦਾ ਸ਼ਿਕਾਰ ਹੋ ਰਹੇ ਭਾਰਤੀ ਭਾਈਚਾਰੇ ਦੀ ਮਦਦ ਲਈ ਪੱਬਾਂ ਭਾਰ ਹੈ। ਬੇਸ਼ੱਕ ਕਿ ਇਟਾਲੀਅਨ ਲੋਕਾਂ ਦੇ ਨਾਲ ਹੋਰ ਦੇਸ਼ਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਕੋਵਿਡ-19 ਦੀ ਮਾਰ ਝੱਲ ਰਹੇ ਹਨ ਪਰ ਬੀਤੇ ਦਿਨੀਂ ਲਾਸੀਓ ਸੂਬੇ ਵਿੱਚ ਭਾਰਤੀ ਲੋਕਾਂ ਦੇ ਵੱਡੀ ਗਿਣਤੀ ਵਿੱਚ ਕੋਵਿਡ ਗ੍ਰਸਤ ਹੋਣ ਨਾਲ ਸਥਾਨਕ ਪ੍ਰਸ਼ਾਸਨ ਉਚੇਚੇ ਤੌਰ 'ਤੇ ਭਾਰਤੀ ਲੋਕਾਂ ਵੱਲ ਧਿਆਨ ਦੇ ਰਿਹਾ ਹੈ ਜਿਸ ਤਹਿਤ ਪਹਿਲਾਂ ਲਾਤੀਨਾ ਜ਼ਿਲ੍ਹੇ ਦੇ ਬੇਲਾਫਾਰਨੀਆ ਸਬਾਊਦੀਆ ਵਿੱਚ ਕੋਵਿਡ-19 ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ, ਉਸੇ ਲੜੀ ਤਹਿਤ ਲਵੀਨਿਓ (ਰੋਮ) ਤੇ ਬੋਰਗੋ ਹਰਮਾਦਾ (ਤੇਰਾਚੀਨਾ)ਵਿਖੇ ਵੀ ਕੋਵਿਡ-19 ਜਾਂਚ ਕੈਂਪ ਅੱਜ -ਕੱਲ੍ਹ ਵਿੱਚ ਲੱਗ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ 'ਚ ਦੂਜੀ ਵਾਰ ਤਾਲਾਬੰਦੀ ਲੱਗਣ ਦੀ ਸੰਭਾਵਨਾ

ਇਹ ਉਹ ਇਲਾਕਾ ਹੈ ਜਿੱਥੇ ਕਿ ਭਾਰਤੀ ਪੰਜਾਬੀ ਲੋਕ ਹਜਾਰਾਂ ਦੀ ਗਿਣਤੀ ਵਿੱਚ ਰਹਿੰਦੇ ਹਨ ਜਿਸ ਲਈ ਇਸ ਇਲਾਕੇ ਨੂੰ 'ਮਿੰਨੀ ਪੰਜਾਬ' ਵਜੋਂ ਵੀ ਜਾਣਿਆ ਜਾਂਦਾ ਹੈ।ਲੱਗ ਰਹੇ ਜਾਂਚ ਕੈਂਪ ਸੰਬਧੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦੇ ਇੰਡੀਅਨ ਕਮਿਊਨਿਸਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਲਾਤੀਨਾ ਪ੍ਰਸ਼ਾਸਨ ਵੱਲੋ ਪਿੰਡ ਬੋਰਗੋ ਹਰਮਾਦਾ ਵਿਖੇ 3 ਮਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕੋਵਿਡ-19 ਮੁਫ਼ਤ ਜਾਂਚ ਕੈਂਪ ਲੱਗ ਰਿਹਾ ਹੈ ਜਿਸ ਵਿੱਚ ਪਿੰਡ ਦੇ ਭਾਰਤੀ ਭਾਈਚਾਰੇ ਨੂੰ ਆਪਣਾ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਜੇਕਰ ਕੋਈ ਭਾਰਤੀ ਕਿਸੇ ਪਰੇਸ਼ਾਨੀ ਦਾ ਸ਼ਿਕਾਰ ਆਉਂਦਾ ਹੈ ਤਾਂ ਉਸ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ।ਇਟਲੀ ਰਹਿਣ ਬਸੇਰਾ ਕਰਦੇ ਹਰ ਭਾਰਤੀ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਵੀ ਸਰਕਾਰ ਵੱਲੋਂ ਵਿੱਢੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਥਾਨਕ ਪ੍ਰਸ਼ਾਸਨ ਦਾ ਮੋਢੇ ਨਾਲ ਮੋਢਾ ਲਾ ਸਾਥ ਦਵੇ ਤਾਂ ਜੋ ਦੇਸ਼ ਜਲਦ ਕੋਵਿਡ-19 ਤੋਂ ਮੁਕਤ ਹੋ ਸਕੇ।


Vandana

Content Editor

Related News