ਇਟਲੀ ''ਚ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ "ਉਸ ਪਾਰ ਜ਼ਿੰਦਗੀ" ਰਿਲੀਜ਼

Sunday, Feb 07, 2021 - 04:59 PM (IST)

ਇਟਲੀ ''ਚ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ "ਉਸ ਪਾਰ ਜ਼ਿੰਦਗੀ" ਰਿਲੀਜ਼

ਰੋਮ (ਕੈਂਥ): ਇਟਲੀ ਵੱਸਦੇ ਪੰਜਾਬੀ ਸ਼ਾਇਰ ਨਾਵਲਕਾਰ ਬਿੰਦਰ ਕੋਲੀਆਂ ਵਾਲ ਦੁਆਰਾ ਰਚਿਤ ਉਹਨਾਂ ਦਾ ਨਵਾਂ ਨਾਵਲ "ਉਸ ਪਾਰ ਜ਼ਿੰਦਗੀ" ਬੀਤੇ ਦਿਨ ਵੀਰੋਨਾ ਨੇੜਲੇ ਸਨਬੋਨੀਫਾਚੋ ਵਿਖੇ ਇੱਕ ਸਾਹਿਤਕ ਸਮਾਗਮ ਕਰਕੇ ਪਾਠਕਾਂ ਦੀ ਝੋਲੀ ਪਾਇਆ ਗਿਆ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੇਂ ਦੇ ਹਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਸਾਦੇ ਸਮਾਗਮ ਦੌਰਾਨ 150 ਸਫਿਆਂ ਦੇ ਇਸ ਨਾਵਲ ਨੂੰ ਲੋਕ ਅਰਪਿਤ ਕਰਦੇ ਸਮੇਂ ਨਾਵਲਕਾਰ ਬਿੰਦਰ ਕੋਲੀਆਂ ਵਾਲ ਨੇ ਨਾਵਲ ਦੇ ਵਿਸ਼ੇ ਅਤੇ ਸ਼ਬਦਾਵਲੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। 

ਨਾਲ ਹੀ ਨਾਵਲ ਵਿੱਚ ਲਿਖੀਆਂ ਗਈਆਂ ਉਹਨਾਂ ਘਟਨਾਵਾਂ ਬਾਰੇ ਵੀ ਜਾਣੂ ਕਰਵਾਇਆ ਜਿਹਨਾਂ ਤੋਂ ਪਾਠਕ ਬਿਲਕੁਲ ਅਣਜਾਨ ਹਨ। ਇਸ ਮੌਕੇ ਹਰਬਿੰਦਰ ਸਿੰਘ ਧਾਲੀਵਾਲ (ਡਾਇਰੈਕਟਰ ਰੀਆ ਮਨੀ ਟ੍ਰਾਂਸਫਰ ਇਟਲੀ), ਸੰਤੋਖ ਸਿੰਘ ਲਾਲੀ ਕਬੱਡੀ ਪ੍ਰਮੋਟਰ, ਜਗਜੀਤ ਸਿੰਘ ਈਸ਼ਰਹੇਲ(ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ), ਭੁਪਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।


author

Vandana

Content Editor

Related News