ਇਟਲੀ ਨੇ ਅੰਮ੍ਰਿਤਸਰ ਤੋਂ ਬੈਰਗਾਮੋ ਪੁੱਜੇ ਸਾਰੇ ਯਾਤਰੀਆਂ ਨੂੰ ਕੀਤਾ ਇਕਾਂਤਵਾਸ

Tuesday, May 04, 2021 - 09:54 AM (IST)

ਇਟਲੀ ਨੇ ਅੰਮ੍ਰਿਤਸਰ ਤੋਂ ਬੈਰਗਾਮੋ ਪੁੱਜੇ ਸਾਰੇ ਯਾਤਰੀਆਂ ਨੂੰ ਕੀਤਾ ਇਕਾਂਤਵਾਸ

ਮਿਲਾਨ/ਇਟਲੀ (ਸਾਬੀ ਚੀਨੀਆ)- ਭਾਰਤ ਵਿਚ ਕਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਟਲੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ 'ਤੇ ਸਖ਼ਤੀ ਕੀਤੀ ਹੋਈ ਹੈ, ਜਿਸ ਤਰ੍ਹਾਂ ਦਿੱਲੀ ਤੋਂ ਰੋਮ ਪੁੱਜੇ ਇਕ ਭਾਰਤੀ ਜਹਾਜ਼ ਦੇ ਯਾਤਰੀਆਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਸੀ। ਠੀਕ ਉਸੇ ਤਰ੍ਹਾਂ ਬੀਤੀ ਸ਼ਾਮ ਅੰਮ੍ਰਿਤਸਰ ਤੋਂ ਬੈਰਗਾਮੋ ਪੁੱਜੀ ਵਿਸ਼ੇਸ਼ ਫਲਾਈਟ ਦੇ ਸਾਰੇ ਯਾਤਰੀਆਂ ਨੂੰ 10 ਦਿਨ ਲਈ ਇਟਲੀ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਬਣਾਏ ਵਿਸ਼ੇਸ਼ ਕੈਪਾਂ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ

PunjabKesari

ਇਟਲੀ ਸਰਕਾਰ ਵੱਲੋਂ ਭਾਰਤ ਤੋਂ ਆ ਰਹੇ ਯਾਤਰੀਆਂ ਦੀ ਡਾਕਟਰੀ ਜਾਂਚ ਬੜੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਵਿਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਤੋਂ ਬਾਅਦ ਏਅਰਪੋਰਟ ਅਧਿਕਾਰੀ ਪੂਰੀ ਤਰ੍ਹਾਂ ਹਰਕਤ ਵਿਚ ਆ ਗਏ ਹਨ ਤੇ ਉਨ੍ਹਾਂ ਬੀਤੀ ਰਾਤ ਅੰਮ੍ਰਿਤਸਰ ਤੋਂ ਬੇਰਗਾਮੋ ਏਅਰਪੋਰਟ 'ਤੇ ਪੁੱਜੀ ਫਲਾਈਟ ਦੇ ਸਾਰੇ ਦੇ ਸਾਰੇ 100 ਯਾਤਰੀਆਂ ਨੂੰ ਡਾਕਟਰੀ ਜਾਂਚ ਲਈ ਸਰਕਾਰੀ ਜਾਂਚ ਕੇਂਦਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

ਦੱਸਣਯੋਗ ਹੈ ਕਿ ਇਟਲੀ ਪੁੱਜੇ ਇਹ ਸਾਰੇ ਦੇ ਸਾਰੇ ਯਾਤਰੀ ਇਟਾਲੀਅਨ ਪਾਸਪੋਰਟ ਹੋਲਡਰ ਹਨ, ਜਿਨ੍ਹਾਂ ਕੋਲ ਭਾਰਤ ਦੀ ਦੋਹਰੀ ਨਾਗਰਿਕਤਾ ਹੈ। ਇਸ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਭਾਰਤ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਇਟਾਲੀਅਨ ਸਿਟੀਜ਼ਨ ਜੋ ਕਿ ਇਨ੍ਹੀਂ ਦਿਨੀਂ ਇੰਡੀਆ ਗਏ ਹੋਏ ਸਨ, ਨੂੰ ਵਾਪਸ ਬੁਲਾਉਣ ਲਈ ਇਕ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਯਾਦਦਾਸ਼ਤ ਨੂੰ ਕਿਤੇ ਕਮਜ਼ੋਰ ਨਾ ਕਰ ਦੇਵੇ ‘ਫੋਟੋ ਖਿੱਚਣ ਦੀ ਆਦਤ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News