ਇਟਲੀ : ਕਾਮਿਆਂ ਦੀ ਵੈਨ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ, 5 ਦੀ ਗਈ ਜਾਨ

Friday, Jun 04, 2021 - 06:19 PM (IST)

ਇਟਲੀ : ਕਾਮਿਆਂ ਦੀ ਵੈਨ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ, 5 ਦੀ ਗਈ ਜਾਨ

ਰੋਮ (ਕੈਂਥ)-ਬੀਤੀ ਸ਼ਾਮ ਤਕਰੀਬਨ 6 ਵਜੇ ਐਮਿਲੀਆ-ਰੋਮਾਨੀਆ ਦੇ ਪਿਆਚੇਂਸਾ ਨੇੜੇ ਇਕ ਖੜ੍ਹੇ ਟਰੱਕ ’ਚ ਕਾਮਿਆਂ ਵਾਲੀ ਵੈਨ ਵੱਜਣ ਨਾਲ ਹੋਏ ਭਿਆਨਕ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਬਰੇਸ਼ੀਆ ਸਥਿਤ ਇਕ ਬਿਲਡਿੰਗ ਕੰਪਨੀ ’ਚ ਕੰਮ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ : ਕਾਬਿਲੇ-ਤਾਰੀਫ਼ ! ਵਿਆਹ ਤੋਂ ਦੋ ਦਿਨ ਬਾਅਦ ਪਤਨੀ ਦੀ ਦਰਿਆਦਿਲੀ, ਪਤੀ ਦੀ ਸਾਬਕਾ ਪਤਨੀ ਦੀ ਇੰਝ ਬਚਾਈ ਜਾਨ

ਮ੍ਰਿਤਕਾਂ ’ਚੋਂ 3 ਇਟਾਲੀਅਨ ਮੂਲ ਦੇ 55, 60 ਅਤੇ 67 ਸਾਲ ਦੇ ਵਿਅਕਤੀ ਸਨ, ਜਦਕਿ 2 ਮੋਰੱਕੋ ਮੂਲ ਦੇ 40 ਤੇ 51 ਸਾਲ ਦੇ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਰੂਪ ਦਾ ਹੁਣ ਬ੍ਰਿਟੇਨ ’ਚ ਕਹਿਰ, ਤੇਜ਼ੀ ਨਾਲ ਵਧ ਰਹੇ ਮਾਮਲੇ


author

Manoj

Content Editor

Related News